[moga] - ਲੁਟੇਰੇ ਨੇ ਸਕੂਟਰੀ ਸਵਾਰ ’ਤੇ ਹਮਲਾ ਕਰ ਕੇ ਖੋਹੇ 5 ਲੱਖ

  |   Moganews

ਮੋਗਾ (ਰਾਕੇਸ਼)-ਸ਼ਾਮ ਕਰੀਬ 4 ਕੁ ਵਜੇ ਹਥਿਆਰ ਬੰਦ ਲੁਟੇਰੇ ਨੇ ਮੁੱਦਕੀ ਰੋਡ ’ਤੇ ਇਕ ਦੁਕਾਨਦਾਰ ਦੇ ਮੁਲਾਜ਼ਮ ਕੋਲੋਂ 5 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ। ਮੁੱਦਕੀ ਰੋਡ ’ਤੇ ਸਥਿਤ ਸੇਤੀਆ ਮਨੀ ਚੇਂਜਰ ਦੇ ਮੁਲਾਜ਼ਮ ਗੁਰਪ੍ਰਕਾਸ਼ ਨੇ ਦੱਸਿਆ ਕਿ ਉਸ ਨੇ ਮੁੱਦਕੀ ਰੋਡ ’ਤੇ ਸਥਿਤ ਐਕਸਿਸ ਬੈਂਕ ’ਚੋਂ 9 ਲੱਖ ਰੁਪਏ ਦੀ ਰਾਸ਼ੀ ਕਢਵਾਈ ਸੀ, 9 ਲੱਖ ਰੁਪਏ ਦੀ ਰਾਸ਼ੀ ’ਚੋਂ 4 ਲੱਖ ਰੁਪਏ ਅਾਪਣੀ ਜੇਬ ’ਚ ਪਾ ਲਏ ਤੇ ਬਾਕੀ 5 ਲੱਖ ਰੁਪਏ ਸਕੂਟਰੀ ਦੀ ਡਿੱਗੀ ’ਚ ਰੱਖ ਕੇ ਜਦੋਂ ਉਹ ਦੁਕਾਨ ਵੱਲ ਬੈਂਕ ਤੋਂ ਥੋਡ਼੍ਹੀ ਦੂਰੀ ’ਤੇ ਹੀ ਗਿਆ ਸੀ ਤਦ ਇਕ ਹਥਿਆਰਬੰਦ ਨਕਾਬਪੋਸ਼ ਲੁਟੇਰੇ ਨੇੇ ਅੱਗਿਓਂ ਰੋਕ ਕੇ ਉਸ ’ਤੇ ਹਥਿਆਰ ਨਾਲ ਹਮਲਾ ਕਰ ਦਿੱਤਾ ਤਾਂ ਉਹ ਸਕੂਟਰੀ ਸਮੇਤ ਡਿੱਗ ਪਿਆ। ਲੁਟੇੇਰਾ ਸਕੂਟਰੀ ਸਮੇਤ ਕੈਸ਼ ਖੋਹ ਕੇ ਭੱਜ ਗਿਆ। ਘਟਨਾ ਦਾ ਪਤਾ ਲੱਗਣ ’ਤੇ ਡੀ. ਐੱਸ. ਪੀ. ਰਣਜੋਧ ਸਿੰਘ, ਥਾਣਾ ਮੁਖੀ ਜਸਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਡੀ. ਐੱਸ. ਪੀ. ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਥਾਂ-ਥਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਹਾਇਤਾ ਲੈ ਰਹੀ ਹੈ ਅਤੇ ਕਈ ਫੋਟੋਆਂ ਵੀ ਕਬਜ਼ੇ ’ਚ ਲਈਆਂ ਹਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zB2P4AAA

📲 Get Moga News on Whatsapp 💬