[sangrur-barnala] - ਅਮਰਗਡ਼੍ਹ ’ਚ ਹੋ ਰਿਹੈ ਅਜੀਬੋ-ਗਰੀਬ ਵਿਕਾਸ

  |   Sangrur-Barnalanews

ਸੰਗਰੂਰ (ਜੋਸ਼ੀ, ਡਿੰਪਲ)- ਸੂਬਾ ਸਰਕਾਰ ਵੱਲੋਂ ਲੋਕਾਂ ਕੋਲੋਂ ਟੈਕਸ ਵਸੂਲ ਕੇ ਪਿੰਡਾਂ ਤੇ ਸ਼ਹਿਰਾਂ ਦੇ ਉਚਿਤ ਵਿਕਾਸ ਲਈ ਭੇਜਿਆ ਜਾਂਦਾ ਹੈ। ਸਬੰਧਤ ਵਿਭਾਗ ਅਤੇ ਸ਼ਹਿਰ ਦੇ ਲੋਕਤੰਤਰੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਂਦੀ ਹੈ। ਇਸ ਪੈਸੇ ਨੂੰ ਲੋਡ਼ ਅਨੁਸਾਰ ਵਾਜ਼ਿਬ ਸਥਾਨ ਲਾਇਆ ਜਾਵੇ ਤੇ ਇਸ ਦਾ ਪੂਰਾ ਲੇਖਾ-ਜੋਖਾ ਰੱਖਿਆ ਜਾਵੇ । ਇਸ ਦੇ ਨਾਲ ਪਹਿਲਾਂ ਬਣੇ ਵਿਕਾਸ ਕਾਰਜਾਂ ਦੀ ਜੇ ਮਿਆਦ ਲੰਘ ਗਈ ਹੈ ਤਦ ਹੀ ਲੋਡ਼ ਅਨੁਸਾਰ ਖਰਚ ਕੀਤਾ ਜਾਵੇ। ਅਮਰਗਡ਼੍ਹ ਵਿਖੇ ਟਾਵੀਂ-ਟਾਵੀਂ ਥਾਂ ’ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਦੇਖ ਇੰਝ ਲਗਦਾ ਹੈ ਕਿ ਇੱਥੇ ਤਾਂ ਕੋਈ ਆਲਾ ਅਧਿਕਾਰੀ ਜਾਂ ਲੀਡਰ ਹੀ ਨਹੀਂ ਜੋ ਗੱਲ ਕਰ ਸਕੇ। ਅਜਿਹਾ ਹੀ ਇਕ ਵਿਕਾਸ ਕਾਰਜ ਹਰਨਾਮਾ ਕਾਲੋਨੀ ’ਚ ਚੱਲ ਰਿਹਾ ਹੈ, ਜਿਸ ’ਚ ਇਕ ਪ੍ਰੀਮਿਕਸ ਪਈ ਪੱਕੀ ਵਧੀਆ ਗਲੀ ਨੂੰ ਬਿਲਕੁਲ ਜਡ਼੍ਹ ਤੋਂ ਪੁੱਟ ਕੇ ਉਸ ’ਤੇ ਇੰਟਰਲਾਕ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਲੋਨੀ ਦੇ ਲੋਕਾਂ ਨੇ ਇਹ ਮਾਮਲਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਧਿਮਾਨ ਦੇ ਹਿੱਤ ਕਰਦਿਆਂ ਦੱਸਿਆ ਕਿ ਇਹ ਗਲੀ ਕਰੀਬ ਢੋ ਢਾਈ ਸਾਲ ਪਹਿਲਾਂ ਹੀ ਪ੍ਰੀਮਿਕਸ ਪਾ ਕੇ ਵਧੀਆ ਤਰੀਕੇ ਨਾਲ ਗ੍ਰਾਮ ਪੰਚਾਇਤ ਦੇ ਕਾਰਜਕਾਲ ਸਮੇਂ ਬਣਾਈ ਗਈ ਜੋ ਉਸ ਸਮੇਂ ਮੁੱਖ ਲੋਡ਼ ਸੀ। ਢਾਈ ਸਾਲਾਂ ’ਚ ਇੰਨੀ ਕਿੰਨੀ ਟੁੱਟ ਗਈ ਕਿ ਇਸਨੂੰ ਦੁਬਾਰਾ ਬਣਾਉਣਾ ਪਿਆ ਜਦਕਿ ਘੱਟ ਲਾਗਤ ਨਾਲ ਇਸ ਦੀ ਮੁਰਮੰਤ ਕਰ ਕੇ ਇਸ ਨੂੰ ਸੰਵਾਰਿਆ ਜਾ ਸਕਦਾ ਸੀ। ਲੋਕਾਂ ਨੇ ਦੱਸਿਆ ਕਿ ਪ੍ਰੀਮਿਕਸ ਨਾਲ ਬਣੀ ਗਲੀ ਨੂੰ ਪੁੱਟਣ ’ਤੇ ਅੰਤਾਂ ਦਾ ਖਰਚ ਕੀਤਾ ਜਾ ਰਿਹਾ ਹੈ ਜਦਕਿ ਇਸ ਉੱਪਰ ਹੀ ਇੰਟਰਲਾਕ ਟਾਈਲਾਂ ਲਗ ਸਕਦੀਅਾਂ ਸਨ। ਸਰਕਾਰ ਦੀ ਪਾਲਿਸੀ ਹੈ ਜਿਸ ਬਾਰੇ ਮਹਿਕਮੇ ਨੂੰ ਪਤਾ ਨਹੀਂ ਕਿ ਕੱਚੀ ਗਲੀ ’ਚ ਇੱਟ, ਇੱਟਾਂ ਵਾਲੀ ਗਲੀ ’ਚ ਇੰਟਰਲਾਕ ਤੇ ਪ੍ਰੀਮਿਕਸ ਵਾਲੀ ਗਲੀ ’ਚ ਮਿਆਦ ਖਤਮ ਹੋਣ ਤੋਂ ਬਾਅਦ ਇੰਟਰਲਾਕ ਲਾਈ ਜਾਂਦੀ ਹੈ। ਲੋਕਾਂ ਨੇ ਦੱਸਿਆ ਕਿ ਜੇ ਕਰੀਬ 15 ਫੀਸਦੀ ਲੋਕਾਂ ਨੂੰ ਇਤਰਾਜ਼ ਹੋਵੇ ਕਿ ਪ੍ਰੀਮਿਕਸ ਤੇ ਇੰਟਰਲਾਕ ਸਿੱਧੀ ਨਾ ਲਾਵੋ ਤਦ ਹੋਰ ਪ੍ਰੀਕਿਰਆ ਰਾਹੀਂ ਗਲੀ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਸ ਲਈ ਜੇ. ਈ. ਤੋਂ ਲੈ ਕੇ ਉੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਂਦੀ ਹੈ। ਗਲੀ ਨੂੰ ਬਣਾਉਣ ਲਈ ਨਗਰ ਪੰਚਾਇਤ ਵੱਲੋਂ ਸੰਨ 2014 ਤੋਂ ਬਾਅਦ ਮਤਾ ਪਾਇਆ ਗਿਆ ਕਿ ਜੋ ਹੁਣ ਪੱਕੀ ਬਣਨ ਵਾਲੀ ਗਲੀ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਪੈਸੇ ਦੀ ਬਰਬਾਦੀ ਦਾ ਦੁੱਖ ਹੈ।...

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IqIGjgAA

📲 Get Sangrur-barnala News on Whatsapp 💬