[sangrur-barnala] - ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਨੇ ਮੰਗਾਂ ਦੇ ਹੱਲ ਲਈ ਦਿੱਤਾ ਧਰਨਾ

  |   Sangrur-Barnalanews

ਸੰਗਰੂਰ (ਜ਼ਹੂਰ/ਸ਼ਹਾਬੂਦੀਨ)- ਪਾਵਰਕਾਰਮ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਨੇ ਸਾਥੀ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਮੰਡਲ ਦਫਤਰ ਵਿਖੇ ਧਰਨਾ ਦੇਣ ਉਪਰੰਤ ਐੱਸ. ਡੀ. ਐੱਮ. ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਥੀ ਸਿੰਦਰ ਸਿੰਘ ਧੌਲਾ ਸਰਕਲ ਸਕੱਤਰ ਬਰਨਾਲਾ ਨੇ ਪੰਜਾਬ ਸਰਕਾਰ ਤੋਂ ਪਾਵਰਕਾਮ ਮੈਨੇਜਮੈਂਟ ਦੀ ਪੈਨਸ਼ਨਰਜ਼ ਦੀਆਂ ਮੰਗਾਂ ਚਾਰ ਡੀ. ਏ. ਦੀਆਂ ਕਿਸ਼ਤਾਂ ਅਤੇ 22 ਮਹੀਨਿਆਂ ਦਾ ਬਕਾਇਆ ਨਾ ਦੇਣਾ, ਪੈਨਸ਼ਨਰਜ਼ ਨੂੰ ਬਿਜਲੀ ਯੂਨਿਟਾਂ ’ਚ ਰਿਆਇਤ ਨਾ ਦੇਣਾ, ਕੈਸ਼ਲੈਸ ਸਕੀਮ ਦੁਬਾਰਾ ਚਾਲੂ ਨਾ ਕਰਨਾ, ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਨਾ ਕਰਨਾ, ਡਾਕਟਰੀ ਭੱਤੇ ’ਚ ਵਾਧਾ ਨਾ ਕਰਨਾ ਆਦਿ ਬਾਰੇ ਅਪਣਾਈ ਨੀਤੀ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਲਾਗੂ ਨਾ ਕੀਤੀਆਂ ਤਾਂ 14 ਨਵੰਬਰ ਨੂੰ ਬਿਜਲੀ ਮੰਤਰੀ ਨੂੰ ਰਾਮਪੁਰਾ ਫੂਲ ਵਿਖੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ 10 ਦਸੰਬਰ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਧਰਨਾ ਦੇ ਕੇ ਮੁੱਖ ਮੰਤਰੀ ਦੇ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਸ ਧਰਨੇ ਨੂੰ ਸਾਥੀ ਸੁਖਵੰਤ ਸਿੰਘ, ਪਰਮਜੀਤ ਸ਼ਰਮਾ, ਹਰਬੰਸ ਲਾਲ, ਅਨਵਾਰ ਅਹਿਮਦ, ਬਲਦੇਵ ਸਿੰਘ, ਗੁਰਨਾਮ ਸਿੰਘ, ਬਸ਼ੀਰ-ਉਲ-ਹੱਕ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀਆਂ ਮੁਲਾਜ਼ਮ–ਮਜ਼ਦੂਰ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ।

ਫੋਟੋ - http://v.duta.us/cGbS9gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VaU2GAAA

📲 Get Sangrur-barnala News on Whatsapp 💬