[sangrur-barnala] - ਪੁਲੀ ’ਤੇ ਰੇਲਿੰਗ ਨਾ ਹੋਣ ਕਾਰਨ ਹੋ ਸਕਦੈ ਹਾਦਸਾ

  |   Sangrur-Barnalanews

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਦਾਨਗਡ਼੍ਹ ਉੱਪਲੀ ਨੂੰ ਜਾਣ ਵਾਲੀ ਸਡ਼ਕ ਤੇ ਨਾਲੇ ਦੀ ਪੁਲੀ ’ਤੇ ਰੇਲਿੰਗ ਨਾ ਹੋਣ ਕਰਨ ਕਦੇ ਵੀ ਭਿਆਨਕ ਹਾਦਸਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਦਾਨਗਡ਼੍ਹ ਤੋਂ ਉੱਪਲੀ ਨੂੰ ਜਾਣ ਵਾਲੀ ਸਡ਼ਕ ’ਤੇ ਇਕ ਨਾਲਾ ਆਉਂਦਾ ਹੈ, ਜਿਸ ’ਤੇ ਪੁਲੀ ਬਣੀ ਹੋਈ ਹੈ। ਉਸ ਦੀਆਂ ਦੋਵਾਂ ਸਾਈਡਾਂ ’ਤੇ ਰੇਲਿੰਗ ਟੁੱਟੀ ਹੋਈ ਹੈ। ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਰੇਲਿੰਗ ਨਾ ਹੋਣ ਕਾਰਨ ਕਿਸੇ ਸਮੇਂ ਕੋਈ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਧੂੰਦ ਪੈਣੀ ਸ਼ੁਰੂ ਹੋ ਜਾਵੇਗੀ, ਜਿਸ ਤੋਂ ਲੰਘਣ ਵਾਲੇ ਵਾਹਨ ਚਾਲਕ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਪੁਲੀ ’ਤੇ ਰੇਲਿੰਗ ਲਾਈ ਜਾਵੇ ਤਾਂ ਕਿ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਮਾਨਾਂ ਪਿੰਡੀ ’ਚ ਇਹ ਸਹੂਲਤਾਂ ਅੱਜ ਵੀ ਇਕ ਸੁਪਨੇ ਵਾਂਗ ਲੱਗਦੀਆਂ ਹਨ। ਜੇਕਰ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਇਹ ਦੋ ਵਾਰ ਸਰਵੇਖਣ ਹੋ ਚੁੱਕਾ ਹੈ ਪਰ ਪੀਣ ਵਾਲੇ ਪਾਣੀ ਦਾ ਅਜੇ ਵੀ ਇਥੇ ਕੋਈ ਪ੍ਰਬੰਧ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਜੇਕਰ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ ਤਾਂ ਅੱਜ ਵੀ ਗਲੀਆਂ ’ਚ ਪਾਣੀ ਨਜ਼ਰ ਆਉਂਦਾ ਹੈ। ਲਗਭਗ 10 ਵਰ੍ਹੇ ਪਹਿਲਾਂ ਇਕ ਸਰਵੇਖਣ ਹੋਇਆ ਸੀ, ਜਿਸ ਵਿਚ ਪਾਣੀ ਦੀ ਨਿਕਾਸੀ ਦਾ ਹੱਲ ਕੱਢੇ ਜਾਣ ਦਾ ਦਾਵਾ ਕੀਤਾ ਗਿਆ ਸੀ ਪਰ ਇਹ ਝੂਠਾ ਲਾਰਾ ਸਾਬਤ ਹੋਇਆ। ਅੱਜ ਵੀ ਇਥੇ ਦੇ ਲੋਕ ਬਰਨਾਲਾ ਜਾਂ ਧਨੌਲਾ ਜਾਣ ਲਈ ਨਿੱਜੀ ਸਾਧਨਾਂ ਰਾਹੀਂ ਮਜਬੂਰ ਹਨ। ਇਥੇ ਕੋਈ ਬੱਸ ਸਟਾਪ ਨਹੀਂ। ਜੇਕਰ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਇਥੇ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਹੈ। ਸਿਰਫ ਬੱਚਿਆਂ ਦਾ ਟੀਕਾਕਰਨ ਕਰਨ ਲਈ ਇਕ ਨਰਸ ਹੈ। ਜੋ ਕਿ ਹਫਤੇ ’ਚ ਸਿਰਫ ਇਕ ਵਾਰ ਹੀ ਆਉਂਦੇ ਹਨ।...

ਫੋਟੋ - http://v.duta.us/kwilUgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ndD8fAAA

📲 Get Sangrur-barnala News on Whatsapp 💬