[sangrur-barnala] - ਵੱਡੇ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਵੀ ਨਹੀਂ ਕੀਤਾ ਇਨਸਾਫ!

  |   Sangrur-Barnalanews

ਸੰਗਰੂਰ— ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਪਿਛਲੇ ਕਰੀਬ ਡੇਢ ਸਾਲ ਤੋਂ ਪਿੰਡ ਬਡਰੁੱਖਾਂ ਵਿਚ ਸਰਪੰਚ ਦੇ ਘਰ ਪਿਆ ਸਥਾਪਤੀ ਦੀ ਉਡੀਕ ਕਰ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕਾ ਪਿੰੰਡ ਬਡਰੁੱਖਾਂ ਦੀ ਗਰਾਮ ਪੰਚਾਇਤ ਨੇ ਦੱਸਿਆ ਕਿ ਕਰੀਬ 21 ਸਾਲ ਪਹਿਲਾਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਇਥੇ ਰਾਜ ਪੱਧਰੀ ਸਮਾਗਮ ਹੋਇਆ। ਇਸ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕਰਕੇ ਘੋੜੇ 'ਤੇ ਸਵਾਰ ਕਾਂਸ਼ੀ ਦਾ ਬੁੱਤ ਬਡਰੁੱਖਾਂ 'ਚ ਲਾਇਆ ਜਾਵੇਗਾ। ਇਹ ਵਾਅਦਾ ਕਰੀਬ 19 ਵਰ੍ਹਿਆਂ ਮਗਰੋਂ ਉਸ ਸਮੇਂ ਪੂਰਾ ਹੁੰਦਾ ਜਾਪਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਯਾਦਗਾਰੀ ਪਾਰਕ ਵਿਚ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਭੇਜ ਦਿੱਤਾ ਗਿਆ ਪਰ ਸਰਕਾਰ ਵੱਲੋਂ ਭੇਜਿਆ ਗਿਆ ਬੁੱਤ ਘੋੜੇ 'ਤੇ ਸਵਾਰ ਨਹੀਂ ਬਣਾਇਆ ਗਿਆ ਅਤੇ ਨਾ ਹੀ ਇਹ ਬੁੱਤ ਕਾਂਸ਼ੀ ਦਾ ਬਣਿਆ ਹੈ। ਹੋਰ ਤਾਂ ਹੋਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਖਰਾਬ ਸੀ ਪਰ ਜੋ ਬੁੱਤ ਬਣਾ ਕੇ ਭੇਜਿਆ ਗਿਆ ਉਸ ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਸਹੀ ਹਨ। ਪੰਚਾਇਤ ਨੂੰ ਇਹ ਬੁੱਤ ਪਸੰਦ ਨਹੀਂ ਅਤੇ ਉਨ੍ਹਾਂ ਨੇ ਇਸ ਨੂੰ ਨਾ ਲਗਾਉਣ ਦਾ ਫੈਸਲਾ ਲਿਆ। ਪੰਚਾਇਤ ਦੀ ਮੰਗ ਹੈ ਕਿ ਘੋੜੇ 'ਤੇ ਸਵਾਰ ਸ਼ੇਰ-ਏ-ਪੰਜਾਬ ਕਾਂਸ਼ੀ ਦਾ ਬੁੱਤ ਭੇਜਿਆ ਜਾਵੇ।...

ਫੋਟੋ - http://v.duta.us/zaPFvgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sjiE6gAA

📲 Get Sangrur-barnala News on Whatsapp 💬