[sangrur-barnala] - ਸੰਗਰੂਰ ਦੀ ਜਸਪ੍ਰੀਤ ਕੌਰ ਬਣੀ 'ਧੀ ਪੰਜਾਬ ਦੀ-2018'

  |   Sangrur-Barnalanews

ਫ਼ਰੀਦਕੋਟ (ਜਸਬੀਰ ਕੌਰ)— ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ, ਫਰੀਦਕੋਟ ਨਾਲ ਸਬੰਧਤ ਯੁਵਕ ਸੇਵਾਵਾਂ ਵਿਭਾਗ ਵੱਲੋਂ 18ਵਾਂ ਸੂਬਾ ਪੱਧਰੀ ਸੱਭਿਆਚਾਰਕ ਮੁਕਾਬਲਾ 'ਧੀ ਪੰਜਾਬ ਦੀ 2018' ਬੀਤੀ ਰਾਤ ਇੱਥੇ ਕਰਵਾਇਆ ਗਿਆ। ਇਸ ਸਮੇਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਮੁੱਖ ਮਹਿਮਾਨ ਵਜੋਂ ਪਹੁੰਚੇ। ਡਿਪਟੀ ਕਮਿਸ਼ਨਰ ਨੇ ਪ੍ਰਬੰਧਕਾਂ ਨੂੰ ਧੀਆਂ ਨੂੰ ਪੰਜਾਬ ਦੇ ਸੱਭਿਅਚਾਰ ਨਾਲ ਜੋੜਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਨੂੰ ਕਲੱਬ ਨੇ ਉਨ੍ਹਾਂ ਦੀ ਕਲਾ ਪ੍ਰਗਟਾਉਣ ਵਾਸਤੇ ਢੁੱਕਵਾਂ ਮੰਚ ਪ੍ਰਦਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਕੀਤਾ।

ਪ੍ਰੋਗਰਾਮ ਦੀ ਸ਼ੂਰਆਤ ਪ੍ਰੈਸਟਾਈਨ ਵਾਈਬ ਸਕੂਲ ਕੋਟਕਪੂਰਾ ਦੇ ਬੱਚਿਆਂ ਨੇ ਸ਼ਿਵ ਵੰਦਨਾ ਕੱਥਕ ਡਾਂਸ ਨਾਲ ਕੀਤੀ। ਫ਼ਿਰ ਪੰਜਾਬ ਦੇ ਕੋਨੇ-ਕੋਨੇ ਤੋਂ ਚੁਣ ਕੇ ਆਈਆਂ 18 ਪੰਜਾਬਣ ਮੁਟਿਆਰਾਂ ਨੇ ਪਹਿਰਾਵਾ ਪ੍ਰਦਰਸ਼ਨੀ, ਗਿੱਧਾ, ਸਵਾਲ-ਜਵਾਬ, ਵਿਅਕਤੀਗਤ ਡਾਂਸ ਦੇ ਚਾਰ ਰਾਊਂਡਸ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ। ਇਸ 'ਧੀ ਪੰਜਾਬ ਦੀ' ਸੱਭਿਆਚਾਰਕ ਮੁਕਾਬਲੇ 'ਚ ਜਸਪ੍ਰੀਤ ਕੌਰ ਢੀਂਡਸਾ, ਪਿੰਡ ਖਡਿਆਲ, ਜ਼ਿਲਾ ਸੰਗਰੂਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਧੀ ਨੂੰ ਸੋਨੇ ਦੀ ਸੱਗੀ, ਸੋਨੇ ਦਾ ਕੋਕਾ, ਫ਼ੁਲਕਾਰੀ, ਯਾਦਗਰੀ ਚਿੰਨ੍ਹ, ਪ੍ਰਮਾਣ ਤੇ ਖਿਤਾਬ 'ਧੀ ਪੰਜਾਬ ਦੀ' ਨਾਲ ਸਨਮਾਨਤ ਕੀਤਾ ਗਿਆ। ਦੂਜਾ ਸਥਾਨ ਹਰਦੀਪ ਕੌਰ, ਪਿੰਡ ਕੁਲਰੀਆ, ਜ਼ਿਲਾ ਮਾਨਸਾ ਨੇ ਪ੍ਰਾਪਤ ਕੀਤਾ। ਇਸ ਧੀ ਨੂੰ ਸੋਨੇ ਦਾ ਟਿੱਕਾ, ਸੋਨੇ ਦਾ ਕੋਕਾ, ਫ਼ੁਲਕਾਰੀ, ਯਾਦਗਰੀ ਚਿੰਨ੍ਹ, ਪ੍ਰਮਾਣ-ਪੱਤਰ ਨਾਲ ਸਨਮਾਨਤ ਕੀਤਾ ਗਿਆ। ਤੀਜਾ ਸਥਾਨ ਸੰਦਲਪ੍ਰੀਤ ਕੌਰ ਮੋਗਾ ਨੇ ਜਿੱਤਿਆ। ਇਸ ਨੂੰ ਸੋਨੇ ਦੀ ਜੁਗਨੀ, ਸੋਨੇ ਦਾ ਕੋਕਾ, ਫ਼ੁਲਕਾਰੀ, ਯਾਦਗਰੀ ਚਿੰਨ੍ਹ, ਪ੍ਰਮਾਣ-ਪੱਤਰ ਨਾਲ ਸਨਮਾਨਤ ਕੀਤਾ ਗਿਆ। ਮੁਕਾਬਲੇ ਦੀਆਂ ਬਾਕੀ 15 ਹਿੱਸਾ ਲੈਣ ਵਾਲੀਆਂ ਧੀਆਂ ਨੂੰ ਸੋਨੇ ਦਾ ਕੋਕਾ, ਯਾਦਗਰੀ ਚਿੰਨ੍ਹ ਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।...

ਫੋਟੋ - http://v.duta.us/67r1MgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qDaYVAAA

📲 Get Sangrur-barnala News on Whatsapp 💬