[tarntaran] - ਅਧਿਆਪਕ ਸਾਥੀਆਂ ਦੇ ਸੰਘਰਸ਼ ਨਾਲ ਖਡ਼੍ਹੇ ਹਾਂ : ਪ੍ਰੋ. ਹਰਪ੍ਰੀਤ ਸਿੰਘ

  |   Tarntarannews

ਤਰਨਤਾਰਨ (ਰਮਨ)-ਸਾਂਝਾ ਅਧਿਆਪਕ ਮੋਰਚਾ ਲਗਾਤਾਰ ਸਵਾ ਮਹੀਨੇ ਤੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਅਧਿਆਪਕਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਅਤਿ ਨਿੰਦਣਯੋਗ ਹੈ। ਪੰਜਾਬ ਦਾ ਨੌਜਵਾਨ ਅਧਿਆਪਕ ਦੇ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਖਡ਼੍ਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਪ੍ਰੋ. ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਲਗਭਗ ਮਹੀਨੇ ਤੋਂ ਬੈਠੇ ਹਨ ਪਰ ਪੰਜਾਬ ਸਰਕਾਰ ਜਿਹਡ਼ੀ ਕਹਿੰਦੀ ਸੀ ਕਿ ਅਸੀਂ ਘਰ-ਘਰ ਰੁਜ਼ਗਾਰ ਦੇਵਾਂਗੇ, ਉਹ ਅੱਜੇ ਲੋਕਾਂ ਨੂੰ ਬੇਰੁਜ਼ਗਾਰ ਬਣਾਉਣ ’ਤੇ ਤੁਲੀ ਹੋਈ ਹੈ। ਹਜ਼ਾਰਾਂ ਅਧਿਆਪਕ ਆਪਣੇ ਬੱਚਿਆਂ ਸਮੇਤ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋ ਗਏ ਹਨ। ਸਰਕਾਰ ਵੱਲੋਂ ਅਧਿਆਪਕਾਂ ਨੂੰ ਮਾਮੂਲੀ ਤਨਖਾਹ ਦੇ ਕੇ ਰੈਗੁਲਰ ਕਰਨਾ ਸਰਾਸਰ ਅਧਿਆਪਕ ਵਰਗ ਨਾਲ ਧੱਕਾ ਹੈ। ਅਸੀਂ ਪੰਜਾਬ ਦੇ ਅਧਿਆਪਕ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਨੌਜਵਾਨ ਤੁਹਾਡੇ ਨਾਲ ਖਡ਼੍ਹੇ ਹਨ। ਅਸੀਂ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਅਧਿਆਪਕਾਂ ਦੀਆਂ ਮੰਗਾਂ ਛੇਤੀ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਜਗਦੀਪ ਸਿੰਘ, ਪ੍ਰਭਦੀਪ ਸਿੰਘ, ਜਤਿੰਦਰਪਾਲ ਸਿੰਘ, ਰਜਿੰਦਰ ਸਿੰਘ, ਹਰਜੀਤ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/VTNkjAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/WAgxcwAA

📲 Get Tarntaran News on Whatsapp 💬