[tarntaran] - ਐੱਸ. ਡੀ. ਸਕੂਲ ਦੇ ਵਿਦਿਆਰਥੀ ਸਤਿੰਦਰਪਾਲ ਨੇ ਪੰਜਾਬ ਪੱਧਰ ’ਤੇ ਨਿਸ਼ਾਨੇਬਾਜ਼ੀ ’ਚ ਜਿੱਤਿਆ ਸਿਲਵਰ ਮੈਡਲ

  |   Tarntarannews

ਤਰਨਤਾਰਨ (ਰਮਨ)- ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਦੇ ਹੋਏ ਸਕੂਲ ਦੇ ਨਾਲ-ਨਾਲ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਦੇ ਸਬੰਧ ਵਿਚ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਤਿੰਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਅਨਿਲ ਕੁਮਾਰ ਸ਼ੰਭੂ ਨੇ ਦੱਸਿਆ ਕਿ +1 ਨਾਨ ਮੈਡੀਕਲ ਦਾ ਵਿਦਿਆਰਥੀ ਸਤਿੰਦਰਪਾਲ ਸਿੰਘ ਉਪਲ ਹਾਲ ਵਿਚ ਰੋਪਡ਼ ਵਿਖੇ ਹੋਈਆਂ 64ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਵਿਚ ਭਾਗ ਲੈਣ ਗਿਆ ਸੀ। ਜਿਸ ਦੌਰਾਨ ਸਤਿੰਦਰਪਾਲ ਸਿੰਘ ਉਪਲ ਨੇ 10 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ 400 ਵਿਚੋਂ 387 ਸਕੋਰ ਪ੍ਰਾਪਤ ਕਰਦੇ ਹੋਏ ਪੰਜਾਬ ਪੱਧਰ ’ਤੇ ਦੂਸਰਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਜਿੱਤਿਆ ਹੈ। ਅਨਿਲ ਕੁਮਾਰ ਸ਼ੰਭੂ ਨੇ ਦੱਸਿਆ ਕਿ ਇਹ ਵਿਦਿਆਰਥੀ ਪਹਿਲਾਂ ਵੀ ਸਕੂਲ ਦਾ ਨਾਮ ਨਿਸ਼ਾਨੇਬਾਜ਼ੀ ਵਿਚ ਇੰਡੀਆ ਲੈਵਲ ’ਤੇ ਰੌਸ਼ਨ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਵਿਖੇ ਜ਼ਿਲਾ ਪੱਧਰੀ ਕਲਾ ਉਤਸਵ ਮੁਕਾਬਲੇ ਕਰਵਾਏ ਗਏ, ਜਿਸ ਵਿਚ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਗੌਤਮ ਕੁਮਾਰ ਨੇ ਮਿਊਜਿਕ ਵੋਕਲ ਮੁਕਾਬਲੇ ਵਿਚ ਪਹਿਲਾ ਸਥਾਨ ਅਤੇ ਤਬਲੇ ਦੇ ਮੁਕਾਬਲੇ ਵਿਚ ਕਰਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਜਿਨ੍ਹਾਂ ਨੂੰ ਅੱਜ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਜਤਿੰਦਰਪਾਲ ਸਿੰਘ, ਬਲਜਿੰਦਰ ਸਿੰਘ ਪੰਨੂੰ ਵਾਈਸ ਪ੍ਰਿੰਸੀਪਲ, ਰਾਜਨ ਸਚਦੇਵਾ, ਪ੍ਰੇਮ ਸਿੰਘ ਕੋਚ, ਹਰਪ੍ਰੀਤ ਸਿੰਘ, ਮੈਡਮ ਸਿਮਰਨ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sWuURgAA

📲 Get Tarntaran News on Whatsapp 💬