[tarntaran] - ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਾਲਾਨਾ ਚੌਥਾ ਸਮਾਗਮ ਆਯੋਜਤ

  |   Tarntarannews

ਤਰਨਤਾਰਨ (ਬਲਵਿੰਦਰ ਕੌਰ)-ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਾਲਾਨਾ ਚੌਥਾ ਸਮਾਗਮ ਆਯੋਜਤ ਕੀਤਾ ਗਿਆ। ਇਹ ਸਮਾਗਮ ’ਚ ਪੰਜਾਬ ਦੇ ਧਾਰਮਕ ਮੁਕਾਬਲੇ ਸ਼ਬਦ ਵਿਚਾਰ, ਲੈਕਚਰ ਕਵਿਤਾ, ਕਵੀਸ਼ਰ ਆਦਿ ਕਰਵਾਏ ਗਏ। ਇਸ ਸਮਾਗਮ ਮੌਕੇ ਸੁਬੇਗ ਸਿੰਘ ਧੁੰਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵਿਸ਼ੇਸ਼ ਤੌਰ ’ਤੇ ਬੁਲਾ ਕੇ ਸਨਮਾਨਤ ਕੀਤਾ ਗਿਆ। ਪਿਛਲੇ ਦਿਨੀਂ ਗੋਇੰਦਵਾਲ ਸਾਹਿਬ ਵਿਖੇ ਗੈਂਗਸਟਰਾਂ ਦੀ ਆਪਸੀ ਲਡ਼ਾਈ ਵਿਚ ਵੀਰ ਦਲਬੀਰ ਸਿੰਘ ਨਾਜਾਇਜ਼ ਮਾਰੇ ਗਏ, ਉਨ੍ਹਾਂ ਦੇ ਛੇ ਬੱਚੇ ਹਨ। ਉਨ੍ਹਾਂ ’ਚ ਇਕ ਬੇਟੀ ਅਮਨਪ੍ਰੀਤ ਕੌਰ ਨੂੰ ਸੁਬੇਗ ਸਿੰਘ ਧੁੰਨ ਤੇ ਸਾਰਾ ਪਰਿਵਾਰ ਪੱਕੇ ਤੌਰ ’ਤੇ ਗੋਦ ਲੈ ਕੇ ਤੇ ਧੀ ਬਣਾ ਕੇ ਘਰ ਲੈ ਆਂਦਾ। ਇਸ ਮੌਕੇ ਕਾਲਜ ਦੇ ਵੱਲੋਂ ਚੇਅਰਮੈਨ ਰਾਣਾਇੰਦਰਜੀਤ ਸਿੰਘ ਤੇ ਪ੍ਰਿੰਸੀਪਲ ਗੁਰਬਚਨ ਸਿੰਘ ਪ੍ਰੋ. ਸੁਰਜੀਤ ਸਿੰਘ ਧੂੰਦਾ, ਸੁਖਵਿੰਦਰ ਦਦੇਹਰ, ਕੈਪ. ਅਵਤਾਰ ਸਿੰਘ, ਗੁਰਜੰਟ ਸਿੰਘ ਰੂਪੋਵਾਲੀ, ਤਲਵਿੰਦਰ ਸਿੰਘ ਸਰਹਾਲੀ, ਦਵਿੰਦਰ ਸਿੰਘ ਕੈਰੋਂ, ਹਰਮਨਪ੍ਰੀਤ ਸਿੰਘ ਧੁੰਨ, ਨਛੱਤਰ ਸਿੰਘ, ਨਰਿੰਦਰ ਕੌਰ ਧੁੰਨ, ਦਵਿੰਦਰ ਸਿੰਘ ਸਭਰਾਂ, ਗੁਰਮੀਤ, ਹਰਦੀਪ ਸਿੰਘ ਪੱਖੋਕੇ, ਸਵਿੰਦਰ ਸਿੰਘ ਧੁੰਨ ਆਦਿ ਹਾਜ਼ਰ ਸਨ।

ਫੋਟੋ - http://v.duta.us/e0dhOgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/T8iIAAAA

📲 Get Tarntaran News on Whatsapp 💬