[tarntaran] - ਬੰਦੀ ਦੇ ਦੋ ਸਾਲ ਬਾਅਦ ਵੀ ਕਾਰੋਬਾਰ ਮੰਦੀ ਤੋਂ ਨਹੀਂ ਉਭਰ ਸਕੇ : ਖਹਿਰਾ

  |   Tarntarannews

ਤਰਨਤਾਰਨ (ਗਿੱਲ)-ਬੀਤੇ 2016 ਵਿਚ ਮੋਦੀ ਸਰਕਾਰ ਵਲੋਂ ਅਚਾਨਕ 500 ਅਤੇ 1000 ਦੇ ਨੋਟ ਰਾਤੋ-ਰਾਤ ਬੰਦ ਕਰ ਦਿੱਤੇ ਗਏ ਸਨ। ਜਿਨ੍ਹਾਂ ਨਾਲ ਦੇਸ਼ ਵਿਚ ਚਲ ਰਹੀ 87 ਫੀਸਦੀ ਕਰੰਸੀ ਰੱਦੀ ਹੋ ਜਾਣ ਕਾਰਣ ਦੇਸ਼ ਡੁੂੰਘੇ ਆਰਥਿਕ ਸੰਕਟ ਵਿਚ ਫਸ ਗਿਆ ਹੈ। ਬਿਨਾਂ ਕਿਸੇ ਤਿਆਰੀ ਤੋਂ ਕੀਤੇ ਇਸ ਐਲਾਨ ਕਾਰਨ ਲੋਕ ਮਹੀਨਿਆਂ ਬੱਧੀ ਬੈਂਕਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਰਹੇ। ਕਈਆਂ ਦੇ ਵਿਆਹ ਰੱਦ ਹੋ ਗਏ ਅਤੇ ਲੋਕਾਂ ਦੇ ਸਾਰੇ ਜ਼ਰੂਰੀ ਕੰਮਕਾਜ ਹੀ ਠੱਪ ਹੋ ਕੇ ਰਹਿ ਗਏ ਸਨ। ਉਸ ਵਕਤ ਵਪਾਰੀਆਂ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਧੰਦੇ ਕਈ ਮਹੀਨੇ ਲੱਗਭਗ ਬੰਦ ਰਹਿਣ ਕਾਰਨ ਲੋਕਾਂ ਦੀ ਆਰਥਕ ਹਾਲਤ ਬਦਤਰ ਹੋ ਗਈ ਸੀ। ਬੈਂਕਾਂ ਤੋਂ ਲਏ ਕਰਜ਼ੇ ਵਾਪਸ ਨਾ ਕਰ ਸਕਣ ਕਾਰਨ ਬੈਂਕ ਵੀ ਇਸ ਨੋਟਬੰਦੀ ਦੇ ਮਾਰੂ ਪ੍ਰਭਾਵ ਥੱਲੇ ਆ ਗਏ, ਜੋ ਅਜੇ ਤੱਕ ਘਾਟੇ ਤੋਂ ਬਾਹਰ ਨਹੀਂ ਨਿਕਲ ਸਕੇ। ਮੋਦੀ ਸਰਕਾਰ ਦਾ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਬਚਕਾਨਾ ਕਾਰਵਾਈ ਸਿੱਧ ਹੋਇਆ ਹੈ, ਜੋ ਕਿ ਲੋਕ ਵਿਰੋਧੀ ਤੇ ਗਰੀਬ-ਮਾਰੂ ਫੈਸਲਾ ਸੀ। ਇਹ ਸ਼ਬਦ ਪੰਜਾਬੀ ਲੋਕ ਮੋਰਚਾ ਜਥੇਬੰਦੀ ਦੇ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਨੋਟਬੰਦੀ ਦੇ ਨਤੀਜੇ ਵਜੋਂ ਹੀ ਭਾਰਤੀ ਕਰੰਸੀ ਵਿਦੇਸ਼ੀ ਡਾਲਰ ਅਤੇ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਤੇਜ਼ੀ ਨਾਲ ਥੱਲੇ ਡਿੱਗੀ ਹੈ। ਜਿਸ ਨਾਲ ਦੇਸ਼ ਮਹਿੰਗਾਈ, ਬੇ-ਰੁਜ਼ਗਾਰੀ ਅਤੇ ਮੰਦੀ ਵਿਚ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੂੰ ਇਸ ਤੁਗਲਕੀ ਫੈਸਲੇ ਕਾਰਨ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਕੁਝ ਕੁ ਉਦਯੋਗਪਤੀਆਂ ਦੀ ਥਾਂ ਦੇਸ਼ ਦੇ ਗਰੀਬਾਂ ਤੇ ਕਿਸਾਨਾਂ ਹੱਕ ਵਿਚ ਕੰਮ ਕਰਨਾ ਚਾਹੀਦਾ ਹੈ ਪਰ ਭਾਜਪਾ ਅਤੇ ਕੇਂਦਰ ਸਰਕਾਰ ਦੇ ਮੰਤਰੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਨੋਟਬੰਦੀ ਦੇ ਹੱਕ ਵਿਚ ਬੇਸ਼ਰਮੀ ਨਾਲ ਦਲੀਲਾਂ ਦੇ ਰਹੇ ਹਨ, ਜੋ ਕਿ ਨਿਖੇਧੀਯੋਗ ਅਤੇ ਮੰਦਭਾਗਾ ਹੈ। ਇਸ ਮੌਕੇ ਉਨ੍ਹਾਂ ਨਾਲ ਬਾਬਾ ਸੁਖਵੰਤ ਸਿੰਘ , ਜਸਬੀਰ ਸਿੰਘ ਫੌਜੀ, ਜਸਵੰਤ ਸਿੰਘ ਸੋਹਲ ਤਰਨਤਾਰਨ, ਸੁਖਵਿੰਦਰ ਸਿੰਘ ਢਿਲੋਂ, ਸੁਖਰਾਜ ਸਿੰਘ ਪਨੂੰ, ਦੀਦਾਰ ਸਿੰਘ ਜਵੰਦਪੁਰ, ਸੰਦੀਪ ਸਿੰਘ, ਹਰਪ੍ਰੀਤ ਸਿੰਘ ਧੁੰਨਾ, ਸਰਬਜੋਤ ਸਿੰਘ, ਰਵਿੰਦਰ ਸਿੰਘ, ਬਿਕਰ ਸਿੰਘ, ਅੰਗਰੇਜ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/Wck0hQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Lw8B5QAA

📲 Get Tarntaran News on Whatsapp 💬