[tarntaran] - ਹਲਕਾ ਬਾਬਾ ਬਕਾਲਾ ਦੇ ਵਾਸੀਆਂ ਨੇ ਛੱਜਲਵੱਡੀ ਹੱਕ ਵਿਚ ਕੀਤੀ ਵਿਸ਼ਾਲ ਮੀਟਿੰਗ

  |   Tarntarannews

ਤਰਨਤਾਰਨ (ਗਿੱਲ)- ਪੰਜਾਬ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਛੱਜਲਵੱਡੀ ਦੇ ਹੱਕ ਵਿਚ ਪਿੰਡ ਤਖਤੂਚੱਕ ਵਿਖੇ ਕਸ਼ਮੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿਚ ਪਿੰਡ ਤੱਖਤੂਚੱਕ ਤੋਂ ਇਲਾਵਾ ਜਾਤੀ ਉਮਰਾ, ਮੱਲਾ, ਖੱਖ, ਸਰਲੀ , ਰਾਮਪੁਰ , ਬੋਦਲਕੀਡ਼ੀ, ਏਕਲਗੱਡਾ, ਗਿੱਲ ਕਲੇਰ, ਮੀਅਾਂਵਿੰਡ, ਜਵੰਦਪੁਰ, ਨਾਗੋਕੇ ਆਦਿ ਦਰਜ਼ਨਾਂ ਪਿੰਡਾਂ ਦੇ ਮੋਹਤਬਰ ਆਗੂਆਂ ਵਲੋਂ ਛੱਜਲਵੱਡੀ ਦੇ ਹੱਕ ਵਿਚ ਡੱਟ ਕੇ ਤੁਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਅਤੇ ਨਿੱਜੀ ਤੌਰ ’ਤੇ ਵੀ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਛੱਜਲਵੱਡੀ ਨੇ ਮੋਹਤਬਰਾਂ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਹਰ ਜਾਇਜ਼ ਕੰਮ ਹੋਵੇਗਾ ਅਤੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਉਹ ਸਦਾ ਯਤਨਸ਼ੀਲ ਰਹਿਣਗੇ। ਉਨ੍ਹਾਂ ਹਲਕੇ ਵਿੱਚ ਗਲਤ ਕੰਮ ਕਰਨ ਵਾਲੇ ਲੋਕਾਂ ਨੂੰ ਤਾਡ਼੍ਹਨਾ ਕਰਦੇ ਹੋਏ ਕਿਹਾ ਕਿ ਉਹ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਖਿਲਾਫ ਸਰਕਾਰ ਵਲੋਂ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਲਈ ਸਿਰਫ ਉਹੀ ਉਮੀਦਵਾਰਾਂ ਦੀ ਚੋਣ ਕਰਨ ਜੋ ਈਮਾਨਦਾਰ ਅਤੇ ਸਾਫ-ਸੁਥਰੇ ਅਕਸ ਦੇ ਮਾਲਕ ਹੋਣ ਨਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਜਿਤਾਉਣ ਤੋਂ ਬਾਅਦ ਲੋਕਾਂ ਦੇ ਪੱਲੇ ਸਿਰਫ ਪਛਤਾਵਾ ਹੀ ਰਹਿ ਜਾਵੇ। ਇਸ ਮੌਕੇ ਉਨ੍ਹਾਂ ਤੋਂ ਇਵਾਲਾ ਰਵਿੰਦਰ ਸਿੰਘ ਅਸਟ੍ਰੇਲੀਆ, ਸਰਪੰਚ ਸੁਖਰਾਜ ਸਿੰਘ, ਰਵੇਲ ਸਿੰਘ, ਨਿਰਵੈਲ ਸਿੰਘ ਪੰਚ, ਸਰਵਨ ਸਿੰਘ ਡੁਬਈ ਵਾਲੇ, ਤਰਸੇਮ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ ਪੰਚ, ਬਲਕਾਰ ਸਿੰਘ ਪੰਚ, ਸਰਬਜੀਤ ਸਿੰਘ ਸੰਧੂ, ਭਾਗ ਸਿੰਘ ਮੱਲ੍ਹਾ, ਮੁਖਤਾਰ ਸਿੰਘ ਬੋਦਲਕੀਡ਼ੀ, ਦਿਲਬਾਗ ਸਿੰਘ ਜਾਤੀ ਉਮਰਾਂ, ਦਿਆਲ ਸਿੰਘ ਸਰਲੀ, ਰਣਜੀਤ ਸਿੰਘ ਖੱਖ, ਲਖਵਿੰਦਰ ਸਿੰਘ ਖੱਖ ਆਦਿ ਮੌਜੂਦ ਸਨ।

ਫੋਟੋ - http://v.duta.us/wecQmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VtO5QQAA

📲 Get Tarntaran News on Whatsapp 💬