🎤ਪੰਜਾਬ ਦੇ ਮਸ਼ਹੂਰ ਗਾਇਕ 🕺 ਜੈਜੀ ਬੀ ਨੇ ਲੋਕਾਂ ਨੂੰ ਕੀਤੀ ਇਹ 🙏 ਅਪੀਲ

  |   Punjabnews

ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ,ਦੇਖੋ ਵੀਡੀਓ:ਪੰਜਾਬ ਦੇ ਮਸ਼ਹੂਰ ਗਾਇਕ ਜੈਜੀ ਬੀ ਦੇ ਗੀਤਾਂ ‘ਤੇ ਹਰ ਕੋਈ ਨੱਚਣ ਲਈ ਮਜ਼ਬੂਰ ਹੋ ਜਾਂਦਾ ਹੈ।ਜਦੋਂ ਵੀ ਜੈਜੀ ਬੀ ਦਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਹੈ ਤਾਂ ਬੜਾ ਛੇਤੀ ਹੀ ਹਿੱਟ ਹੋ ਜਾਂਦਾ ਹੈ।ਹੁਣ ਜੈਜੀ ਬੀ ਕੋਈ ਗੀਤ ਨਹੀਂ ਬਲਕਿ ਲੋਕਾਂ ਲਈ ਇੱਕ ਅਪੀਲ ਲੈ ਕੇ ਆਏ ਹਨ ,ਜਿਸ ਨਾਲ ਕਿਸੇ ਦੀ ਜਾਨ ਬੱਚ ਸਕਦੀ ਹੈ।

ਦਰਅਸਲ ‘ਚ ਵੈਨਕੂਵਰ ਵਿੱਚ ਰਹਿ ਰਹੇ ਇੱਕ ਪੰਜਾਬੀ ਮੁੰਡੇ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ।ਜਿਸ ਕਰਕੇ ਇਹ ਮੁੰਡਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਇਸ ਲਈ ਇਸ ਗਾਇਕ ਨੇ ਵੈਨਕੂਵਰ ਵਿੱਚ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ।ਪੰਜਾਬੀ ਮੁੰਡੇ ਦੀ ਮਦਦ ਲਈ ਜੈਜੀ-ਬੀ ਨੇ ਆਪਣੇ ਇੰਸਟਾਗ੍ਰਾਮ ਅਤੇ ਫੈਸਬੁੱਕ ਪੇਜ ‘ਤੇ ਇੱਕ ਮੁੰਡੇ ਦੀ ਵੀਡਿਓ ਸ਼ੇਅਰ ਕੀਤੀ ਹੈ।ਪੰਜਾਬੀ ਮੁੰਡੇ ਦੀਆਂ ਦੋਵੇਂ ਕਿਡਨੀਆਂ ਖਰਾਬ ਹੋਣ ਕਰਕੇ ਉਸਦਾ ਪਰਿਵਾਰ ਬੇਹੱਦ ਦੁੱਖੀ ਹੈ।

ਦੱਸ ਦੇਈਏ ਕਿ ਜੈਜੀ-ਬੀ ਨੇ ਇੰਸਟਾਗ੍ਰਾਮ ‘ਤੇ ਵੀਡਿਓ ਦੇ ਨਾਲ ਲਿਖਿਆ ਹੈ ਕਿ ਮੁੰਡੇ ਨੂੰ ਡੋਨਰ ਦੀ ਲੋੜ ਹੈ।ਜੇਕਰ ਕੋਈ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਨਾਲ ਸੰਪਰਕ ਕਰ ਸਕਦਾ ਹੈ।ਇਸ ਦੇ ਲਈ ਜੈਜੀ-ਬੀ ਨੇ ਹੈਲਪ ਲਾਈਨ ਨੰਬਰ 778-926-6465 ਵੀ ਜਾਰੀ ਕੀਤਾ ਹੈ।ਉਨ੍ਹਾਂ ਨੇ ਲਿਖਿਆ ਕਿ ਜੋ ਵੀ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ, ਇਸ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।

ਇਥੇ ਪਡ੍ਹੋ ਪੁਰੀ ਖਬਰ - http://v.duta.us/tOY0kgAA

📲 Get Punjab News on Whatsapp 💬