😱ਸੁਨੀਲ ਜਾਖੜ ਨੇ ਸ੍ਰੀ ਗੁਰੂ ਨਾਨਕ 👀 ਸਾਹਿਬ ਬਾਰੇ ਕੀਤੀਆਂ ਬੇਅਦਬੀ ਭਰੀਆਂ 🗣 ਟਿੱਪਣੀਆਂ :ਅਕਾਲੀ ਦਲ

  |   Punjabnews

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਖ਼ਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਕਾਂਗਰਸ ਆਗੂ ਸੁਨੀਲ ਜਾਖੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਉਹਨਾਂ ਟਿੱਪਣੀਆਂ ਨੂੰ ‘ਅਪਮਾਨਜਨਕ, ਘਿਣਾਉਣੀਆਂ ਅਤੇ ਬੇਅਦਬੀ ਭਰੀਆਂ’ ਕਰਾਰ ਦਿੱਤਾ ਹੈ,ਜਿਹਨਾਂ ਵਿਚ ਜਾਖੜ ਨੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਵੰਡੀਆਂ ਪਾਉਣ ਵਾਲੀ ਦੱਸਦਿਆਂ ਇਸ ਨੂੰ 1947 ਵਿਚ ਭਾਰਤ-ਪਾਕਿਸਤਾਨ ਵੰਡ ਕਰਾਉਣ ਵਾਲੀ ਕਰਾਰ ਦਿੱਤਾ ਸੀ।

ਅਕਾਲੀ ਦਲ ਨੇ ਜਾਖੜ ਨੂੰ ਕਿਹਾ ਹੈ ਕਿ ਉਹ ਮਹਾਨ ਗੁਰੂ ਸਾਹਿਬਾਨ ਦੇ ਪਵਿੱਤਰ ਸੁਨੇਹੇ ਅਤੇ ਜ਼ਿੰਦਗੀ ਨੂੰ ਫਿਰਕੂ ਰੰਗਤ ਦੇਣ ਦੀ ਨਾਮੁਆਫੀਯੋਗ ਹਰਕਤ ਲਈ ਪੂਰੀ ਮਨੁੱਖਤਾ ਖਾਸ ਕਰਕੇ ਪੂਰੀ ਦੁਨੀਆਂ ਅੰਦਰ ਵਸਦੀ ਨਾਨਕ ਨਾਮ ਲੇਵਾ ਸੰਗਤ ਤੋਂ ਮੁਆਫੀ ਮੰਗੇ।

ਦੱਸਣਯੋਗ ਹੈ ਕਿ ਜਾਖੜ ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਟਵਾਰੇ ਦੀ ਨੀਂਹ ਉਸ ਸਮੇਂ ਰੱਖੀ ਗਈ ਸੀ,ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਹਿੰਦੂ ਅਤੇ ਮੁਸਲਮਾਨ ਸ਼ਰਧਾਲੂਆਂ ਨੇ ਆਪੋ ਆਪਣੇ ਧਰਮ ਮੁਤਾਬਿਕ ਆਖਰੀ ਰਸਮਾਂ ਕਰਨ ਲਈ ਉਹਨਾਂ ਦੀ ਚਾਦਰ ਦੇ ਟੁਕੜੇ ਕਰਕੇ ਵੰਡ ਲਿਆ ਸੀ।

ਇਥੇ ਪਡ੍ਹੋ ਪੁਰੀ ਖਬਰ - http://v.duta.us/AQDzKgAA

📲 Get Punjab News on Whatsapp 💬