👉ਹੁਣ ਅਟਾਰੀ ਦੀ ਜਗ੍ਹਾ ਸਿੱਧਾ ਕਰਤਾਰਪੁਰ 🛣 ਲਾਂਘੇ ਰਾਹੀਂ ਹੋਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ 🗣:ਵੈਂਕਈਆ ਨਾਇਡੂ

  |   Punjabnews

ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਲਏ ਗਏ ਇਤਿਹਾਸਿਕ ਫ਼ੈਸਲੇ ਤੋਂ ਬਾਅਦ ਕਰਤਾਰਪੁਰ ਲਾਂਘਾ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਸੁਰਖੀਆਂ ਵਿੱਚ ਬਣਿਆ ਹੋਇਆ ਹੈ।ਜਿਸ ਲਈ ਅੱਜ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਪਿੰਡ ਮਾਨ, ਡੇਰਾ ਬਾਬਾ ਨਾਨਾਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਨਿਤਿਨ ਗਡਕਰੀ ਦਾ ਸਨਮਾਨ ਕੀਤਾ ਗਿਆ ਹੈ।

ਇਸ ਦੌਰਾਨ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਬਟਨ ਦੱਬ ਕੇ ਲਾਂਘੇ ਦੀ ਰਸ਼ਮ ਅਦਾ ਕੀਤੀ ਗਈ ਹੈ।ਉੱਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਅੱਜ ਸਾਡਾ ਇੱਕ ਵੱਡਾ ਸੁਪਨਾ ਪੂਰਾ ਹੋ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਸਾਡੀ ਕਾਫ਼ੀ ਲੰਬੀ ਮੰਗ ਅੱਜ ਪੂਰੀ ਹੋ ਗਈ ਹੈ।

ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਹੈ ਅਤੇ ਗੁਰੂ ਸਾਹਿਬ ਨੇ ਜਾਤ -ਪਾਤ ਦੇ ਬੰਧਨਾਂ ਤੋਂ ਸਮਾਜ ਮੁਕਤ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਇੱਕ ਪੁੱਲ ਦਾ ਕੰਮ ਕਰੇਗਾ।ਹੁਣ ਅਟਾਰੀ ਦੀ ਜਗ੍ਹਾ ਸਿੱਧਾ ਕਰਤਾਰਪੁਰ ਲਾਂਘੇ ਦੇ ਦਰਸ਼ਨ ਹੋਣਗੇ।

ਇਸ ਦੌਰਾਨ ਪ੍ਰੋਗਰਾਮ ਵਿਚ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ। ਕੈਪਟਨ ਨੇ ਕਿਹਾ ਕਿ ਮੈਂ ਪਾਕਿਸਤਾਨ ਦੇ ਫੌਜ ਮੁਖੀ ਕਮਾਰ ਬਾਜਵਾ ਨੁੰ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ. ਇਕ ਸਿਪਾਹੀ ਹੋਣ ਦੇ ਨਾਤੇ, ਉਸ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਕਿਸੇ ਹੋਰ ਦੇਸ਼ ਵਿੱਚ ਫੌਜ ਨੇ ਹੋਰ ਸੈਨਿਕਾਂ ਨੂੰ ਮਾਰਨ ਅਤੇ ਹਿੰਸਾ ਫੈਲਾਉਣ ਲਈ ਕੈਹਿ ਸਕਦੀ.

ਕੈਪਟਨ ਨੇ ਕਿਹਾ ਕਿ ਉਹ ਸੈਨਿਕਾਂ ਨੂੰ ਪਠਾਨਕੋਟ ਅਤੇ ਅੰਮ੍ਰਿਤਸਰ ਨੂੰ ਭੇਜਦੇ ਹਨ ਅਤੇ ਉਨ੍ਹਾਂ ਨੂੰ ਹਮਲਾ ਕਰਨ ਲਈ ਭੇਜਦੇ ਹਨ. ਮੈਂ ਪਾਕਿਸਤਾਨ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਅਸੀਂ ਪੰਜਾਬੀ ਹਾਂ ਅਤੇ ਅਸੀਂ ਤੁਹਾਨੂੰ ਤੁਹਾਡੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦੇਵਾਂਗੇ. ਜੇ ਇਹ ਅਜੇ ਵੀ ਵਾਪਰਦਾ ਹੈ, ਤਾਂ ਮੂੰਹ ਤੋੜ ਜਾਵੇਬ ਦੇਵਾਗੇ.

ਇਥੇ ਪਡ੍ਹੋ ਪੁਰੀ ਖਬਰ - http://v.duta.us/eJCD6gAA

📲 Get Punjab News on Whatsapp 💬