[amritsar] - ਬਿਨਾਂ ਸ਼ਨਾਖਤੀ ਕਾਰਡ ਤੋਂ ਗਰਭਵਤੀ ਔਰਤਾਂ ਦਾ ਨਹੀਂ ਹੋ ਰਿਹਾ ਇਲਾਜ

  |   Amritsarnews

ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ’ਚ ਬਿਨਾਂ ਸ਼ਨਾਖਤੀ ਕਾਰਡ ਤੋਂ ਗਰਭਵਤੀ ਔਰਤਾਂ ਦਾ ਇਲਾਜ ਨਹੀਂ ਹੋ ਰਿਹਾ। ਹਸਪਤਾਲਾਂ ਦਾ ਸਟਾਫ ਮਰੀਜ਼ ਦੀ ਸ਼ਨਾਖਤ ਨਾ ਹੋਣ ਕਾਰਨ ਮੁਫਤ ’ਚ ਦਿੱਤੀ ਜਾਣ ਵਾਲੀ ਸਹੂਲਤ ਤੋਂ ਗਰਭਵਤੀਅਾਂ ਨੂੰ ਵਾਂਝੇ ਰੱਖ ਰਿਹਾ ਹੈ। ਵਿਭਾਗ ਦੀ ਇਸ ਬੇਰੁਖੀ ਦਾ ਸਭ ਤੋਂ ਵੱਧ ਸ਼ਿਕਾਰ ਪ੍ਰਵਾਸੀ ਵਰਗ ਨਾਲ ਸਬੰਧਤ ਔਰਤਾਂ ਹੋ ਰਹੀਅਾਂ ਹਨ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਜਣੇਪੇ ਦੀ ਮੁਫਤ ਸਹੂਲਤ ਗਰਭਵਤੀ ਔਰਤਾਂ ਨੂੰ ਦਿੱਤੀ ਜਾ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਿਹਤ ਵਿਭਾਗ ਵੱਲੋਂ ਸ਼ਨਾਖਤੀ ਕਾਰਡ ਗਰਭਵਤੀ ਔਰਤਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਵੇਂ ਅਲਟਰਾਸਾਊਂਡ ਕਰਵਾਉਣਾ ਹੋਵੇ ਜਾਂ ਗਰਭਵਤੀ ਦਾ ਇਲਾਜ, ਇਸ ਦੇ ਲਈ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੈ। ਜ਼ਿਲੇ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਇਥੇ ਬਿਨਾਂ ਸ਼ਨਾਖਤੀ ਕਾਰਡ ਤੋਂ ਗਰਭਵਤੀ ਔਰਤਾਂ ਦੇ ਅਲਟਰਾਸਾਊਂਡ ਨਹੀਂ ਕੀਤੇ ਜਾ ਰਹੇ। ਬੀਤੇ ਦਿਨੀਂ ਤਾਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਇਕ ਗਰਭਵਤੀ ਕੋਲ ਸ਼ਨਾਖਤੀ ਕਾਰਡ ਨਾ ਹੋਣ ਕਾਰਨ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਰਸਤੇ ’ਚ ਜਾਂਦਿਆਂ ਸਡ਼ਕ ’ਤੇ ਹੀ ਗਰਭਵਤੀ ਦਾ ਜਣੇਪਾ ਹੋ ਗਿਆ ਸੀ। ਪੰਜਾਬ ਵਿਚ ਇਸ ਵੇਲੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਕੰਮਕਾਰ ਲਈ ਆ ਰਹੇ ਹਨ। ਉਨ੍ਹਾਂ ਦੇ ਸ਼ਨਾਖਤੀ ਕਾਰਡ ਪੰਜਾਬ ਦੇ ਬਾਹਰਲੇ ਸੂਬਿਅਾਂ ਦੇ ਹਨ ਤੇ ਉਨ੍ਹਾਂ ਵੱਲੋਂ ਪੰਜਾਬ ਦੇ ਸ਼ਨਾਖਤੀ ਕਾਰਡ ਨਾ ਬਣਵਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ ’ਚ ਜਣੇਪੇ ’ਤੇ ਕਾਫੀ ਪੈਸੇ ਖਰਚ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਤੇ ਮੱਧ ਵਰਗ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਨੂੰ ਪਹਿਲ ਦਿੰਦਾ ਹੈ।...

ਫੋਟੋ - http://v.duta.us/QXaPEgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8D-BPQAA

📲 Get Amritsar News on Whatsapp 💬