[chandigarh] - ਕੰਧਾਂ ਨੂੰ ਤਰੇੜਾਂ, ਸਫਾਈ ਲਈ ਕਰਮਚਾਰੀ ਨਹੀਂ

  |   Chandigarhnews

ਚੰਡੀਗੜ੍ਹ (ਰਾਣਾ)-ਜਿਥੇ ਇਕ ਪਾਸੇ ਕੇਂਦਰ ਸਰਕਾਰ ਵਲੋਂ ਗਰੀਬਾਂ ਨੂੰ ਸਸਤੀਆਂ ਦਵਾਈਆਂ ਪਹੁੰਚਾਉਣ ਲਈ ਈ. ਐੱਸ. ਆਈ. ਹਸਪਤਾਲ ਖੋਲ੍ਹੇ ਗਏ ਹਨ, ਉਥੇ ਹੀ ਹਸਪਤਾਲਾਂ ਵਿਚ ਦਵਾਈਆਂ ਤਾਂ ਸਮੇਂ ਸਿਰ ਪਹੁੰਚ ਰਹੀਆਂ ਹਨ ਤੇ ਉਹ ਦਵਾਈਆਂ ਸਮੇਂ-ਸਮੇਂ ’ਤੇ ਲੋਕਾਂ ਨੂੰ ਮਿਲ ਵੀ ਰਹੀਆਂ ਹਨ ਪਰ ਜਦੋਂ ‘ਜਗ ਬਾਣੀ’ ਦੀ ਟੀਮ ਵਲੋਂ ਫੇਜ਼-2 ਦੀ ਈ. ਐੱਸ. ਆਈ. ਡਿਸਪੈਂਸਰੀ ਵਿਚ ਜਾ ਕੇ ਰਿਅਾਲਟੀ ਚੈੱਕ ਕੀਤਾ ਗਿਆ ਤਾਂ ਉਥੇ ਡਿਸਪੈਂਸਰੀ ਦੀ ਹਾਲਤ ਬਾਹਰੋਂ ਕਾਫ਼ੀ ਖਸਤਾ ਬਣੀ ਹੋਈ ਸੀ, ਜਿਸ ਦੀ ਮੁਰੰਮਤ ਲਈ ਕਈ ਵਾਰ ਲਿਖ ਕੇ ਦਿੱਤਾ ਜਾ ਚੁੱਕਾ ਹੈ ਪਰ ਸਬੰਧਤ ਵਿਭਾਗ ਵਲੋਂ ਹੁਣ ਤਕ ਉਥੇ ਕੁਝ ਨਹੀਂ ਕੀਤਾ ਗਿਆ। ਫੇਜ਼-2 ਦੀ ਈ. ਐੱਸ. ਆਈ. ਡਿਸਪੈਂਸਰੀ ਵਿਚ ਰੋਜ਼ਾਨਾ ਦੋ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਨ ਲਈ ਬੈਠਦੇ ਹਨ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਪੂਰੇ ਦਿਨ ਵਿਚ ਦੋਵਾਂ ਡਾਕਟਰਾਂ ਦੇ ਕੋਲ 100 ਤੋਂ ਜ਼ਿਆਦਾ ਮਰੀਜ਼ ਆਉਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੁਪਹਿਰ ਨੂੰ ਲੰਚ ਦੇ ਸਮੇਂ ਵੀ ਜੇਕਰ ਕੋਈ ਮਰੀਜ਼ ਦਵਾਈ ਲੈਣ ਲਈ ਡਾਕਟਰ ਦੇ ਰੂਮ ਦੇ ਬਾਹਰ ਆ ਕੇ ਖਡ਼੍ਹਾ ਹੋ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਉਸੇ ਸਮੇਂ ਅੰਦਰ ਬੁਲਾ ਕੇ ਉਸ ਦਾ ਚੈੱਕਅਪ ਕਰਕੇ ਉਸ ਨੂੰ ਦਵਾਈ ਦਿੰਦਾ ਹੈ, ਜਦੋਂਕਿ ਕਈ ਜਗ੍ਹਾ ’ਤੇ ਡਾਕਟਰ ਲੰਚ ਦੇ ਸਮੇਂ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਜਾਣਕਾਰੀ ਅਨੁਸਾਰ ਫੇਜ਼-2 ਦੀ ਈ. ਐੱਸ. ਆਈ. ਡਿਸਪੈਂਸਰੀ ਦੀ ਹਾਲਤ ਕਾਫ਼ੀ ਖਸਤਾ ਬਣੀ ਹੋਈ ਹੈ। ਕੰਧਾਂ ’ਚ ਤਰੇੜਾਂ ਪਈਅਾਂ ਹੋਈਅਾਂ ਹਨ ਤੇ ਡਿਸਪੈਂਸਰੀ ਦੀਅਾਂ ਬਾਹਰਲੀਆਂ ਕੰਧਾਂ ਤੋਂ ਵੀ ਸੀਮੈਂਟ ਉਤਰਿਆ ਹੋਇਆ ਹੈ। ਇਸ ਤੋਂ ਇਲਾਵਾ ਡਿਸਪੈਂਸਰੀ ਦੇ ਪਿੱਛੇ ਕਾਫ਼ੀ ਘਾਹ ਉੱਗਿਆ ਹੁੰਦਾ ਹੈ ਤੇ ਡਿਸਪੈਂਸਰੀ ਦੀ ਸਾਫ਼-ਸਫਾਈ ਕਰਨ ਲਈ ਵੀ ਕੋਈ ਸਫਾਈ ਕਰਮਚਾਰੀ ਨਹੀਂ ਹੈ। ਸਬੰਧਤ ਵਿਭਾਗ ਵਲੋਂ ਫੇਜ਼-2 ਦੀ ਡਿਸਪੈਂਸਰੀ ਵਿਚ ਕੋਈ ਸਫਾਈ ਕਰਮਚਾਰੀ ਨਹੀਂ ਲਾਇਆ ਗਿਆ ਹੈ, ਜਿਸ ਕਾਰਨ ਉਥੇ ਡਿਊਟੀ ’ਤੇ ਤਾਇਨਾਤ ਡਾਕਟਰ ਖੁਦ ਆਪਣਾ ਪੈਸਾ ਇਕੱਠਾ ਕਰਕੇ ਸਫਾਈ ਕਰਮਚਾਰੀ ਨੂੰ ਬੁਲਾ ਕੇ ਉਸ ਤੋਂ ਕੰਮ ਕਰਵਾਉਂਦੇ ਹਨ। ਡਿਸਪੈਂਸਰੀ ਦੇ ਪਿੱਛੇ ਉੱਗੇ ਹੋਏ ਘਾਹ ਦੀ ਸਫਾਈ ਵੀ ਉਸੇ ਸਫਾਈ ਕਰਮਚਾਰੀ ਤੋਂ ਕਰਵਾਈ ਜਾ ਰਹੀ ਹੈ, ਨਾਲ ਹੀ ਡਾਕਟਰਾਂ ਵਲੋਂ ਡਿਸਪੈਂਸਰੀ ਵਿਚ ਨਵੇਂ ਸਿਰੇ ਤੋਂ ਕਾਫ਼ੀ ਬੂਟੇ ਵੀ ਲਵਾਏ ਜਾ ਰਹੇ ਹਨ। ਕੈਪਸ਼ਨ

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/KyjVOQAA

📲 Get Chandigarh News on Whatsapp 💬