[chandigarh] - ਡੇਢ ਕਿਲੋ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ

  |   Chandigarhnews

ਸਮਰਾਲਾ, (ਗਰਗ, ਬੰਗਡ਼)- ਸਮਰਾਲਾ ਪੁਲਸ ਦੀ ਨਸ਼ਿਆਂ ਦੀ ਸਮੱਗਲਿੰਗ ਤੇ ਮਾਡ਼ੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ, ਜਦੋਂ ਇਕ ਨਾਈਜੀਰੀਅਨ ਨੂੰ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਜ਼ਿਲਾ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਨਹਿਰ ਪੁਲ ਨੀਲੋਂ ਕੋਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਤੇ ਵਿਅਕਤੀਅਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਮੋਨਾ ਵਿਅਕਤੀ, ਜਿਸਦੇ ਨੇ ਪਿੱਠੂ ਬੈਗ ਪਾਇਆ ਹੋਇਅਾ ਸੀ, ਚੰਡੀਗਡ਼੍ਹ ਸਾਈਡ ਵਲੋਂ ਆ ਰਹੀ ਬੱਸ ’ਚੋਂ ਉਤਰ ਕੇ ਪਿੰਡ ਨੀਲੋਂ ਖੁਰਦ ਵੱਲ ਨੂੰ ਜਾਣ ਲੱਗਿਆ। ਸਾਹਮਣੇ ਖਡ਼੍ਹੀ ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਤੇ ਇਕਦਮ ਪਿੱਛੇ ਨੂੰ ਮੁਡ਼ਨ ਲੱਗਿਆ ਤਾਂ ਉਸਨੂੰ ਸ਼ੱਕ ਦੀ ਬਿਨਾਹ ’ਤੇ ਰੋਕਦੇ ਹੋਏ ਜਗਵਿੰਦਰ ਸਿੰਘ ਚੀਮਾ ਉਪ ਪੁਲਸ ਕਪਤਾਨ (ਆਈ) ਖੰਨਾ ਵਲੋਂ ਤਲਾਸ਼ੀ ਕੀਤੀ ਗਈ ਤਾਂ ਉਸ ਤੋਂ 6 ਪੀਨਟ-ਬਟਰ ਦੇ ਡੱਬੇ ਮਿਲੇ, ਡੱਬਿਆ ਨੂੰ ਚੈੱਕ ਕਰਨ ’ਤੇ 5 ਡੱਬਿਆ ’ਚੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਇਕ ਡੱਬਾ ਖਾਲੀ ਪਾਇਆ ਗਿਆ ਤੇ ਪਿੱਠੂ ਬੈਗ ’ਚੋਂ 15 ਗ੍ਰਾਮ ਕੋਕੀਨ ਵੀ ਬ੍ਰਾਮਦ ਹੋਈ।...

ਫੋਟੋ - http://v.duta.us/IagY6gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rYNL7gAA

📲 Get Chandigarh News on Whatsapp 💬