[chandigarh] - ਮਲਬੇ ਨਾਲ ਟੋਏ ਭਰ ਕੇ ਕੀਤੀ ਜਾ ਰਹੀ ਸਡ਼ਕਾਂ ਦੀ ਮੁਰੰਮਤ ਦੀ ਖਾਨਾਪੂਰਤੀ

  |   Chandigarhnews

ਚੰਡੀਗੜ੍ਹ (ਰਾਣਾ) - ਬਡ਼ੀ ਹੈਰਾਨੀ ਦੀ ਗੱਲ ਹੈ ਕਿ ਜਿਥੇ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ ’ਚ ਚੰਗੀਆਂ ਸਡ਼ਕਾਂ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਚੰਡੀਗਡ਼੍ਹ ਪ੍ਰਸ਼ਾਸਨ ਦੇ ਅਧਿਕਾਰੀ ਖੁਦ ਉਨ੍ਹਾਂ ’ਤੇ ਖਰਾ ਨਹੀਂ ਉਤਰ ਰਹੇ। ਇਸ ਦੀ ਤਾਜ਼ਾ ਉਦਾਹਰਣ ਪਿੰਡ ਮਲੋਆ ਦੀ ਹੈ, ਜਿਥੇ ਬਿਲਡਿੰਗ ਐਂਡ ਰੋਡ ਡਿਪਾਰਟਮੈਂਟ ਵਲੋਂ ਜੋ ਸਡ਼ਕਾਂ ’ਤੇ ਟੋਏ ਭਰਨ ਲਈ ਟੀਮ ਭੇਜੀ ਜਾ ਰਹੀ ਹੈ, ਉਹ ਟੋਇਆਂ ’ਚ ਮਲਬਾ ਪਾ ਕੇ ਆਪਣਾ ਕੰਮ ਨਿਪਟਾਉਣ ’ਚ ਲੱਗੀ ਹੋਈ ਹੈ। ਇਸ ਨਾਲ ਉਸ ਸਡ਼ਕ ਤੋਂ ਲੰਘਣ ਵਾਲੇ ਲੋਕਾਂ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੂਡ਼-ਮਿੱਟੀ ਨਾਲ ਅੱਖਾਂ ਨੂੰ ਆ ਰਹੀ ਪ੍ਰੇਸ਼ਾਨੀ ਪਿੰਡ ਮਲੋਆ ਦੇ ਸਰਕਾਰੀ ਸਕੂਲ ਦੇ ਸਾਹਮਣਿਓਂ ਜਾਂਦੀ ਸਡ਼ਕ ’ਤੇ ਤੇ ਹੋਰ ਪਿੰਡਾਂ ’ਚ ਜਾਣ ਲਈ ਵਾਹਨਾਂ ਦੀ ਇੰਨੀ ਜ਼ਿਆਦਾ ਆਵਾਜਾਈ ਹੁੰਦੀ ਹੈ, ਜਿਸ ਨਾਲ ਉਸ ਰੋਡ ਤੋਂ ਇਕ ਵੀ ਵਿਅਕਤੀ ਪੈਦਲ ਨਹੀਂ ਲੰਘ ਸਕਦਾ ਕਿਉਂਕਿ ਉਥੇ ਧੂਡ਼-ਮਿੱਟੀ ਬਹੁਤ ਜ਼ਿਆਦਾ ਉਡਦੀ ਹੈ। ਧੂਡ਼-ਮਿੱਟੀ ਉਡਣ ਦਾ ਕਾਰਨ ਪੀ. ਡਬਲਿਊ. ਡੀ. ਡਿਪਾਰਟਮੈਂਟ ਵਲੋਂ ਸੁੱਟਿਆ ਜਾ ਰਿਹਾ ਮਲਬਾ ਵੀ ਹੈ। ਕੋਟ : ਸਡ਼ਕਾਂ ’ਤੇ ਪਏੇ ਟੋਏ ਭਰਨ ਲਈ ਕੱਚਾ ਕੰਮ ਨਹੀਂ, ਸਗੋਂ ਪੱਕਾ ਹੀ ਕੰਮ ਕੀਤਾ ਜਾਂਦਾ ਹੈ ਤੇ ਜੇਕਰ ਟੋਇਆ ਜ਼ਿਆਦਾ ਡੂੰਘਾ ਹੁੰਦਾ ਤਾਂ ਉਨ੍ਹਾਂ ’ਚ ਪਹਿਲਾਂ ਮਲਬਾ ਸੁੱਟਿਆ ਜਾਂਦਾ ਹੈ, ਫਿਰ ਨਾਲ ਹੀ ਪੱਕਾ ਕੰਮ ਕਰ ਦਿੱਤਾ ਜਾਂਦਾ ਹੈ। ਜੇਕਰ ਕਿਤੇ ਸਿਰਫ ਮਲਬਾ ਪਾਇਆ ਜਾ ਰਿਹਾ ਹੈ ਤਾਂ ਚੈੱਕ ਕਰਵਾਉਂਦਾ ਹਾਂ ਤੇ ਉਸਨੂੰ ਠੀਕ ਕੀਤਾ ਜਾਵੇਗਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qE1s0gAA

📲 Get Chandigarh News on Whatsapp 💬