[chandigarh] - ਸੰਮਤੀ ਮੈਂਬਰ ਵਿਸ਼ਵਜੀਤ ਨੇ ਕੀਤੀ ਨੌਜਵਾਨਾਂ ਨਾਲ ਮੀਟਿੰਗ

  |   Chandigarhnews

ਚੰਡੀਗੜ੍ਹ (ਜਟਾਣਾ)-ਸੰਮਤੀ ਮੈਂਬਰ ਵਿਸ਼ਵਜੀਤ ਸਿੰਘ ਲਖਨਪੁਰ ਨੇ ਇਲਾਕੇ ਦੇ ਨੌਜਵਾਨਾਂ ਨਾਲ ਨਸ਼ਿਅਾਂ ਖਿਲਾਫ਼ ਪਲੇਠੀ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਨੌਜਵਾਨਾਂ ਨਾਲ ਕਈ ਤਰ੍ਹਾਂ ਦੇ ਵਿਚਾਰ-ਵਿਟਾਂਦਰੇ ਕੀਤੇ ਤੇ ਸੁਝਾਅ ਮੰਗੇ ਕਿ ਨਸ਼ਿਆਂ ਤੋਂ ਪੀਡ਼ਿਤ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਅਾਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਤੇ ਖੇਡ ਮੇਲੇ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸੁਖਪ੍ਰੀਤ ਸਿੰਘ ਮਰਾਡ਼੍ਹ, ਦੀਪ ਲਖਨਪੁਰ, ਐਡਵੋਕੇਟ ਵਿੱਕੀ ਰਾਮਗਡ਼੍ਹ, ਹਰਲੈਕ ਸਿੰਘ ਨੀਵਾਂ ਜਟਾਣਾ, ਜੰਟੀ ਮਾਨ, ਕੁਲਦੀਪ ਸਿੰਘ ਲਖਨਪੁਰ ਤੇ ਸੁੱਖੀ ਬਦੇਸ਼ਾ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/21BBTQAA

📲 Get Chandigarh News on Whatsapp 💬