[firozepur-fazilka] - ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅਧਿਆਪਕ ਸਡ਼ਕਾਂ ’ਤੇ ਬੈਠਣ ਲਈ ਮਜਬੂਰ

  |   Firozepur-Fazilkanews

ਫਾਜ਼ਿਲਕਾ, (ਨਾਗਪਾਲ, ਲੀਲਾਧਰ)– ਸਾਂਝਾ ਅਧਿਆਪਕ ਮੋਰਚਾ ਜ਼ਿਲਾ ਫਾਜ਼ਿਲਕਾ ਦੀ ਮੀਟਿੰਗ ਕੱਲ ਦੇਰ ਸ਼ਾਮ ਸਵਾਮੀ ਵਿਵੇਕਾਨੰਦ ਪਾਰਕ ਫਾਜ਼ਿਲਕਾ ’ਚ ਹੋਈ, ਜਿਸ ਦੌਰਾਨ ਅਧਿਆਪਕ ਆਗੂ ਰਾਮ ਕ੍ਰਿਸ਼ਨ ਧੁਨਕੀਆਂ ਅਤੇ ਹਰੀਸ਼ ਚੰਦਰ ਕੰਬੋਜ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਪੰਜਾਬ ਦੇ ਅਧਿਆਪਕ ਸਡ਼ਕਾਂ ’ਤੇ ਬੈਠਣ ਲਈ ਮਜਬੂਰ ਹੋ ਗਏ ਹਨ। ਪੰਜਾਬ ਸਰਕਾਰ ਵਾਰ-ਵਾਰ ਖਾਲੀ ਖਜ਼ਾਨੇ ਦਾ ਢਿੰਡੋਰਾ ਪਿੱਟ ਕੇ ਅਧਿਆਪਕ ਵਰਗ ਦਾ ਦਿਨੋ-ਦਿਨ ਮਾਲੀ ਸ਼ੋਸ਼ਣ ਕਰਨ ’ਚ ਕੋਈ ਵੀ ਕਸਰ ਨਹੀਂ ਛੱਡ ਰਹੀ। ਇਸ ਨਾਲ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਵਰਗਾਂ ਦਾ ਹੀ ਸ਼ੋਸ਼ਣ ਕੀਤਾ ਜਾ ਰਿਹਾ ਹੈ।

®ਇਸ ਮੌਕੇ ਸੁਨੀਲ ਸਚਦੇਵਾ, ਮਨਦੀਪ ਥਿੰਦ ਅਤੇ ਮਹਿੰਦਰ ਕੋਡ਼ਿਆਂ ਵਾਲੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਜੋ 75 ਫੀਸਦੀ ਤਨਖਾਹਾਂ ’ਚ ’ਚ ਕੱਟ ਲਾਇਆ ਹੈ, ਇਹ ਬਹੁਤ ਹੀ ਮਾਰੂ ਨੀਤੀ ਹੈ। ਜੇਕਰ ਸਰਕਾਰ ਇਸੇ ਤਰ੍ਹਾਂ ਮਾਰੂ ਨੀਤੀਆਂ ਅਪਣਾਉਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਸਰਕਾਰ ਪੰਜਾਬ ’ਚ ਪੂਰਨ ਰੂਪ ’ਚ ਬੇਰੋਜ਼ਗਾਰੀ ਫੈਲਾਅ ਦੇਵੇਗੀ।...

ਫੋਟੋ - http://v.duta.us/8lhiwwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fpNaiwAA

📲 Get Firozepur-Fazilka News on Whatsapp 💬