[firozepur-fazilka] - ਫੌਜ ’ਚ ਭਰਤੀ ਕਰਵਾਉਣ ਬਦਲੇ ਪੈਸੇ ਮੰਗਣ ਵਾਲਿਅਾਂ ’ਤੇ ਕੇਸ ਦਰਜ

  |   Firozepur-Fazilkanews

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਫੌਜ ’ਚ ਭਰਤੀ ਹੋਏ ਨੌਜਵਾਨ ’ਤੇ ਦਬਾਅ ਬਣਾ ਕੇ ਕਥਿਤ ਰੂਪ ’ਚ 2 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਬਲਦੇਵ ਰਾਜ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ’ਚ ਮੁੱਦਈ ਦੇਸ ਸਿੰਘ ਪੁੱਤਰ ਰਾਜ ਸਿੰਘ ਵਾਸੀ ਗਾਗਨ ਕੇ (ਫਾਜ਼ਿਲਕਾ) ਨੇ ਦੋਸ਼ ਲਾਉਂਦਿਅਾਂ ਦੱਸਿਆ ਕਿ ਉਹ ਆਪਣੀ ਮਿਹਨਤ ਸਦਕਾ ਫੌਜ ਵਿਚ ਭਰਤੀ ਹੋਇਆ ਹੈ ਪਰ ਹਰਮਨਦੀਪ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ ਤੇ ਕੁਲਵਿੰਦਰ ਸਿੰਘ ਨਾਮੀ ਵਿਅਕਤੀ ਉਸ ਨੂੰ ਫੌਜ ਵਿਚ ਭਰਤੀ ਕਰਵਾਉਣ ਬਦਲੇ 2 ਲੱਖ ਰੁਪਏ ਲੈਣਾ ਚਾਹੁੰਦੇ ਸਨ ਤੇ 2 ਲੱਖ ਰੁਪਏ ਲਈ ਉਸ ’ਤੇ ਸਰਟੀਫਿਕੇਟ ਅਤੇ ਆਰ. ਸੀ. ਵਾਪਸ ਕਰਨ ਦਾ ਦਬਾਅ ਬਣਾਉਂਦੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ

ਫੋਟੋ - http://v.duta.us/vmlaqQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/T5lEFAAA

📲 Get Firozepur-Fazilka News on Whatsapp 💬