[gurdaspur] - ਨਿਰੰਕਾਰੀ ਭਵਨ ’ਤੇ ਹਮਲੇ ਦੇ ਵਿਰੋਧ ’ਚ ਫੂਕਿਆ ਅੱਤਵਾਦ ਦਾ ਪੁਤਲਾ

  |   Gurdaspurnews

ਬਟਾਲਾ, (ਬੇਰੀ)- ਬਟਾਲਾ ਗਾਂਧੀ ਚੌਕ ਵਿਖੇ ਬਜਰੰਗ ਦਲ ਹਿੰਦੋਸਤਾਨ ਦੇ ਮਾਝਾ ਜ਼ੋਨ ਦੇ ਵਾਈਸ ਪ੍ਰਧਾਨ ਰਾਹੁਲ ਚਡੋਕ ਵੱਲੋਂ ਅੰਮ੍ਰਿਤਸਰ ’ਚ ਨਿਰੰਕਾਰੀ ਭਵਨ ’ਤੇ ਹੋਏ ਬੰਬ ਧਮਾਕੇ ਕਾਰਨ ਪਾਕਿਸਤਾਨੀ ਅੱਤਵਾਦ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਬਜਰੰਗ ਦਲ ਵਰਕਰਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਗੱਲਬਾਤ ਕਰਦਿਆਂ ਰਾਹੁਲ ਚਡੋਕ ਨੇ ਕਿਹਾ ਕਿ ਪਾਕਿਸਤਾਨ ਦੀਆਂ ਇਹ ਗਤੀਵਿਧੀਆਂ ਭਾਰਤ ਦੀ ਸੁਰੱਖਿਆ ਲਈ ਖਤਰਾ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਅੱਤਵਾਦ ਫੈਲਾਉਣ ਵਿਰੁੱਧ ਸਖ਼ਤ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਸ਼ਖਤ ਤੋਂ ਸਖ਼ਤ ਸਜ਼ਾ ਦੇਵੇ। ਇਸ ਮੌਕੇ ਰੰਜਤ, ਹੈਰੀ, ਸਾਗਰ, ਮਨਦੀਪ ਧਾਰੀਵਾਲ, ਲਲਿਤ ਆਨੰਦ, ਸੰਨੀ, ਅਭੀ, ਰਮਨ ਮੰਡ, ਗੋਲੂ ਆਦਿ ਹਾਜ਼ਰ ਸਨ।

ਫੋਟੋ - http://v.duta.us/xVOmSgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MNEhwwAA

📲 Get Gurdaspur News on Whatsapp 💬