[gurdaspur] - ਸ਼ੱਕੀ ਘਟਨਾਵਾਂ ਦੇ ਮੱਦੇਨਜ਼ਰ ਪਠਾਨਕੋਟ ਅੱਤਵਾਦੀਆਂ ਲਈ ਹੋ ਸਕਦੈ ਮੁੱਖ ਨਿਸ਼ਾਨਾ!

  |   Gurdaspurnews

ਸੁਜਾਨਪੁਰ, (ਜੋਤੀ)- ਕੁਝ ਦਿਨਾਂ ਤੋਂ ਸੂਬੇ ’ਚ ਲਗਾਤਾਰ ਹੋ ਰਹੀਆਂ ਅੱਤਵਾਦੀ ਘਟਨਾਵਾਂ ਦੇ ਨਾਲ-ਨਾਲ ਸ਼ੱਕੀ ਲੋਕਾਂ ਦਾ ਵੇਖਿਆ ਜਾਣਾ ਤੇ ਅੰਤਰਰਾਸ਼ਟਰੀ ਸਰਹੱਦ ਕੋਲ ਜੇ. ਕੇ. ਨੰਬਰ ਦੀਆਂ 2 ਗੱਡੀਆਂ ਦਾ ਪੰਜਾਬ ਵਿਚ ਵਡ਼ਨਾ ਇਹ ਦਰਸਾਉਂਦਾ ਹੈ ਕਿ ਇਕ ਵਾਰ ਫਿਰ ਤੋਂ ਅੱਤਵਾਦੀ ਸੰਗਠਨ ਪੰਜਾਬ ਨੂੰ ਫਿਰ ਦਹਿਲਾਉਣ ਦੀ ਫਿਰਾਕ ’ਚ ਲੱਗੇ ਹੋਏ ਹਨ।

ਇਸ ਦੇ ਚਲਦੇ ਖੁਫ਼ੀਆ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਇਨਪੁਟ ਤੋਂ ਬਾਅਦ ਸੂਬਾ ਸਰਕਾਰ ਤੇ ਪੰਜਾਬ ਪੁਲਸ ਵੱਲੋਂ ਪੰਜਾਬ ’ਚ ਪੂਰੀ ਤਰ੍ਹਾਂ ਨਾਲ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਉਥੇ ਲਗਭਗ 12 ਦਿਨ ਪਹਿਲਾਂ 13 ਨਵੰਬਰ ਦੀ ਦੇਰ ਰਾਤ ਪੰਜਾਬ ਸੂਬੇ ਦੇ ਪ੍ਰਵੇਸ਼ ਦੁਆਰਾ ਮਾਧੋਪੁਰ ਤੋਂ 4 ਸ਼ੱਕੀ ਲੋਕਾਂ ਵਲੋਂ ਗੰਨ ਪੁਆਇੰਟ ’ਤੇ ਇਕ ਐੱਸ. ਯੂ. ਵੀ. ਗੱਡੀ ਨੂੰ ਖੋਹ ਕੇ ਫਰਾਰ ਹੋਣਾ ਤੇ ਪਿਛਲੇ 72 ਘੰਟਿਆਂ ਦੇ ਅੰਦਰ ਜ਼ਿਲਾ ਪਠਾਨਕੋਟ ਦੇ ਅਧੀਨ ਪੈਂਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਕੋਲੋਂ ਜੇ ਕੇ ਨੰਬਰ ਦੀਆਂ 2 ਗੱਡੀਆਂ ਵੱਲੋਂ ਪੁਲਸ ਦੇ ਸੁਰੱਖਿਆ ਘੇਰੇ ਦੇ ਨਾਕਿਆਂ ਨੂੰ ਤੋਡ਼ ਕੇ ਪੰਜਾਬ ’ਚ ਦਾਖ਼ਲ ਹੋਣ ਦੀ ਘਟਨਾ ਤੋਂ ਬਾਅਦ ਪੁਲਸ ਵੱਲੋਂ ਸਖ਼ਤ ਯਤਨਾਂ ਨਾਲ ਸ਼ੱਕੀ ਹਾਲਾਤ ’ਚ ਗੱਡੀਆਂ ਨੂੰ ਕਬਜ਼ੇ ’ਚ ਲੈਣਾ ਪਰ ਗੱਡੀਆਂ ’ਚ ਸਵਾਰ ਲੋਕਾਂ ਦਾ ਲਾਪਤਾ ਹੋਣਾ ਪੁਲਸ ਲਈ ਪਹੇਲੀ ਬਣਿਆ ਹੋਇਆ ਹੈ। ਆਖੀਰ ਗੱਡੀ ਵਿਚ ਸਵਾਰ ਲੋਕਾਂ ਨੂੰ ਆਸਮਾਨ ਨਿਗਲ ਗਿਆ ਜਾਂ ਜ਼ਮੀਨ ਖਾ ਗੲੀ। ਉਕਤ ਸ਼ੱਕੀ ਘਟਨਾਵਾਂ ਤੋਂ ਜਿਥੇ ਜ਼ਿਲਾ ਪੁਲਸ ਪ੍ਰਸ਼ਾਸਨ ਦੀ ਸੁਰੱਖਿਆ ਨੂੰ ਲੈ ਕੇ ਪੋਲ ਖੁੱਲ੍ਹ ਕੇ ਸਾਹਮਣੇ ਆਈ ਹੈ, ਉਥੇ ਖੁਫ਼ੀਆ ਏਜੰਸੀਆਂ ਵੀ ਕਿੱਥੋਂ ਤੱਕ ਸਰਗਰਮ ਹਨ ਇਹ ਗੱਲ ਇਨ੍ਹਾਂ ਘਟਨਾਵਾਂ ਤੋਂ ਸਹਿਜ ਲਗਾਈ ਜਾ ਸਕਦੀ ਹੈ।...

ਫੋਟੋ - http://v.duta.us/5I1znwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7-YO0gAA

📲 Get Gurdaspur News on Whatsapp 💬