[hoshiarpur] - ਐੱਲ. ਈ. ਡੀ. ਲਾਈਟਾਂ ਲਾਉਣ ਦੇ ਕੰਮ ਦਾ ਮੇਅਰ ਨੇ ਕੀਤਾ ਨਿਰੀਖਣ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ੳੁਜਾਲਾ ਯੋਜਨਾ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦੀ ਸਾਰੀ ਸਟਰੀਟ ਲਾਈਟ ਨੂੰ ਐੱਲ. ਈ. ਡੀ. ਲਾਈਟਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਅਾਂ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਬਹਾਦੁਰਪੁਰ ਦੀ ਸ਼ਮਸ਼ਾਨ ਘਾਟ ਰੋਡ ਤੋਂ ਚਾਂਦ ਨਗਰ ਚੌਕ ਤੱਕ ਪੁਰਾਣੀਆਂ ਸਟਰੀਟ ਲਾਈਟਾਂ ਹਟਾ ਕੇ ਐੱਲ. ਈ. ਡੀ. ਲਾਈਟਾਂ ਲਾਉਣ ਦੇ ਕੰਮ ਦਾ ਨਿਰੀਖਣ ਤੇ ਪ੍ਰਗਤੀ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਨਗਰ ਨਿਗਮ ਵੱਲੋਂ ਬਿਜਲੀ ਬਚਾਉਣ ਲਈ ਸ਼ਹਿਰ ਦੀਆਂ ਸਟਰੀਟ ਲਾਈਟਾਂ ਐੱਲ. ਈ. ਡੀ. ਲਾਈਟਾਂ ਵਿਚ ਬਦਲੀਆਂ ਜਾ ਰਹੀਆਂ ਹਨ ਜਿਸ’ ਤੇ ਨਗਰ ਨਿਗਮ ਦਾ ਕੋਈ ਵੀ ਖਰਚਾ ਨਹੀ ਹੋਵੇਗਾ। ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲਾ ਦੇ ਅਧੀਨ ਆਉਂਦੀ ਈ. ਈ. ਐੱਸ. ਐੱਲ. ਵੱਲੋਂ ਇਹ ਲਾਈਟਾਂ ਬਦਲੀਆਂ ਜਾ ਰਹੀਆਂ ਹਨ। ਇਹ ਕੰਪਨੀ 50 ਫੀਸਦੀ ਬਚਣ ਵਾਲੇ ਬਿਜਲੀ ਦੇ ਬਿਲ ’ਚੋਂ ਲਾਈਟਾਂ ਦਾ ਖਰਚਾ ਪੂਰਾ ਕਰੇਗੀ ਤੇ 7 ਸਾਲ ਤੱਕ ਇਨ੍ਹਾਂ ਲਾਈਟਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਲਵੇਗੀ। ਇਸ ਕੰਪਨੀ ਵੱਲੋਂ ਪੂਰੇ ਸ਼ਹਿਰ ਦੀਆਂ ਮੁੱਖ ਸਡ਼ਕਾਂ ਤੇ ਸਾਰੀਆਂ ਗਲੀਆਂ ਵਿਚ 15 ਹਜ਼ਾਰ ਦੇ ਕਰੀਬ ਐੱਲ. ਈ. ਡੀ. ਪੁਆਈਟ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੱਡ਼ਕਾਂ ’ਤੇ ਐੱਲ. ਈ. ਡੀ. ਲਾਈਟਾਂ ਲਾਉਣ ਉਪਰੰਤ ਸਾਰੇ ਵਾਰਡਾਂ ਦੀਆਂ ਗਲੀਆਂ ਤੇ ਮੁਹੱਲਿਆਂ ਵਿਚ ਐੱਲ. ਈ. ਡੀ. ਲਾਈਟਾਂ ਲਾੳੁਣ ਦਾ ਕੰਮ ਸ਼ੂਰੁ ਕਰ ਦਿੱਤਾ ਗਿਆ ਹੈ। ਇਸ ਕੰਮ ਲਈ 3 ਟੀਮਾਂ ਲਾਈਆਂ ਗਈਅਾਂ ਹਨ ਤੇ ਜਲਦੀ ਹੀ ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਐੱਲ. ਈ. ਡੀ. ਲਾਈਟਾਂ ਵਿਚ ਤਬਦੀਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰਹਿ ਗਏ ਮੁਹੱਲਿਅਾਂ ਵਿਚ 10 ਪ੍ਰਤੀਸ਼ਤ ਹੋਰ ਐੱਲ. ਈ. ਡੀ. ਲਾਈਟਾਂ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਮੌਕੇ ਇਲੈਕਟ੍ਰੀਕਲ ਜੇ. ਈ. ਸੁਰਜੀਤ ਸਿੰਘ, ਕੌਂਸਲਰ ਰਮੇਸ਼ ਕੁਮਾਰ ਠਾਕੁਰ, ਚੌਧਰੀ ਦੀਪ ਚੰਦ ਸੈਣੀ, ਸੋਮਨਾਥ ਆਦਿ ਹਾਜ਼ਰ ਸਨ।

ਫੋਟੋ - http://v.duta.us/Lr_pjwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Ox30ewAA

📲 Get Hoshiarpur News on Whatsapp 💬