[hoshiarpur] - ਐੱਲ. ਈ. ਡੀ. ਲਾਈਟਾਂ ਲਗਾਉਣ ਦੇ ਕੰਮ ਦਾ ਮੇਅਰ ਨੇ ਕੀਤਾ ਨਿਰੀਖਣ

  |   Hoshiarpurnews

ਹੁਸ਼ਿਆਰਪੁਰ (ਘੁੰਮਣ)— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਉਜਾਲਾ ਯੋਜਨਾ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦੀ ਸਾਰੀ ਸਟਰੀਟ ਲਾਈਟਸ ਨੂੰ ਐੱਲ. ਈ. ਡੀ. ਲਾਈਟਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਬਹਾਦੁਰਪੁਰ ਦੀ ਸ਼ਮਸ਼ਾਨ ਘਾਟ ਰੋਡ ਤੋਂ ਚਾਂਦ ਨਗਰ ਚੌਕ ਤੱਕ ਪੁਰਾਣੀਆਂ ਸਟਰੀਟ ਲਾਈਟਾਂ ਹਟਾ ਕੇ ਐੱਲ. ਈ. ਡੀ. ਲਾਈਟਾਂ ਲਾਉਣ ਦੇ ਕੰਮ ਦਾ ਨਿਰੀਖਣ ਅਤੇ ਪ੍ਰਗਤੀ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਨਗਰ ਨਿਗਮ ਵੱਲੋਂ ਬਿਜਲੀ ਬਚਾਉਣ ਲਈ ਸ਼ਹਿਰ ਦੀਆਂ ਸਟਰੀਟ ਲਾਈਟਾਂ ਐੱਲ. ਈ. ਡੀ. ਲਾਈਟਾਂ 'ਚ ਬਦਲੀਆਂ ਜਾ ਰਹੀਆਂ ਹਨ, ਜਿਸ 'ਤੇ ਨਗਰ ਨਿਗਮ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ। ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲਾ ਦੇ ਅਧੀਨ ਆਉਂਦੀ ਈ. ਈ. ਐੱਸ. ਐੱਲ. ਵੱਲੋਂ ਇਹ ਲਾਈਟਾਂ ਬਦਲੀਆਂ ਜਾ ਰਹੀਆਂ ਹਨ। ਇਹ ਕੰਪਨੀ 50 ਫੀਸਦੀ ਬਚਣ ਵਾਲੇ ਬਿਜਲੀ ਦੇ ਬਿਲ 'ਚੋਂ ਲਾਈਟਾਂ ਦਾ ਖਰਚਾ ਪੂਰਾ ਕਰੇਗੀ ਅਤੇ 7 ਸਾਲ ਤੱਕ ਇਨ੍ਹਾਂ ਲਾਈਟਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਲਵੇਗੀ। ਇਸ ਕੰਪਨੀ ਵੱਲੋਂ ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਸਾਰੀਆਂ ਗਲੀਆਂ 'ਚ 15 ਹਜ਼ਾਰ ਦੇ ਕਰੀਬ ਐੱਲ. ਈ. ਡੀ. ਪੁਆਇੰਟ ਲਗਾਏ ਜਾ ਰਹੇ ਹਨ।...

ਫੋਟੋ - http://v.duta.us/lzE6PAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2dNQQAAA

📲 Get Hoshiarpur News on Whatsapp 💬