[hoshiarpur] - ਦਾਜ ਲਈ ਪਰੇਸ਼ਾਨ ਕਰਨ 'ਤੇ ਸਹੁਰੇ ਪਰਿਵਾਰ ਖਿਲਾਫ ਕੇਸ ਦਰਜ

  |   Hoshiarpurnews

ਹੁਸ਼ਿਆਰਪੁਰ (ਅਸ਼ਵਨੀ)— ਪੁਲਸ ਨੇ ਇਕ ਵਿਆਹੁਤਾ ਨੂੰ ਦਾਜ ਦੀ ਮੰਗ ਨਾ ਪੂਰੀ ਕਰਨ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ 'ਚ ਧਾਰਾ 406 ਅਤੇ 498ਏ ਦੇ ਅਧੀਨ ਕੇਸ ਦਰਜ ਕੀਤਾ ਹੈ। ਭਾਵਨਾ ਪੁੱਤਰੀ ਪ੍ਰੇਮ ਨਾਥ ਨੇ ਪੁਲਸ ਕੋਲ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ ਵਿਆਹ ਉਪਰੰਤ ਉਸ ਦਾ ਪਤੀ ਸੁਸ਼ੀਲ ਕੁਮਾਰ ਮੁਹੱਲਾ ਧਰਮਪੁਰਾ, ਮੁਕੇਰੀਆਂ ਉਸ ਨੂੰ ਹੋਰ ਦਾਜ ਲਈ ਕਾਫੀ ਤੰਗ ਪਰੇਸ਼ਾਨ ਕਰਦਾ ਸੀ। ਦੋਸ਼ੀਆਂ ਨੇ ਉਸ ਦਾ ਵਿਆਹ 'ਚ ਦਿੱਤਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ ਸੀ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਪਤੀ ਦੇ ਇਕ ਹੋਰ ਲੜਕੀ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧ ਸਨ। ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਇਸ ਕੇਸ ਦੀ ਹੋਰ ਜਾਂਚ ਲਈ ਏ. ਐੱਸ. ਆਈ. ਰਸ਼ਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

ਫੋਟੋ - http://v.duta.us/iZXlZgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qIUtAwAA

📲 Get Hoshiarpur News on Whatsapp 💬