[hoshiarpur] - ਮਾਤਾ ਨਿਰਮਲ ਕੌਰ ਸੰਧੂ ਨੂੰ ਸ਼ਰਧਾਂਜਲੀਆਂ ਭੇਟ

  |   Hoshiarpurnews

ਹੁਸ਼ਿਆਰਪੁਰ (ਗੁਰਮੀਤ)-ਗੁਰਦੁਆਰਾ ਸ਼ਹੀਦ ਬਾਬਾ ਰਤਨ ਸਿੰਘ ਪਿੰਡ ਚੱਬੇਵਾਲ ਵਿਖੇ ਮਾਤਾ ਨਿਰਮਲ ਕੌਰ ਸੰਧੂ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਮੌਕੇ ਰਾਜਨੀਤਕ, ਧਾਰਮਕ ਤੇ ਸਮਾਜ-ਸੇਵੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮਾਤਾ ਨਿਰਮਲ ਕੌਰ ਸੰਧੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ‘ਆਪ’ ਆਗੂ ਡਾ. ਰਵਜੋਤ ਸਿੰਘ ਉਮੀਦਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਕਟਿੰਗ ਪ੍ਰਧਾਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵੂਮੈਨ ਚੱਬੇਵਾਲ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜੈ ਕਿਸ਼ਨ ਰੌਡ਼ੀ ਹਲਕਾ ਵਿਧਾਇਕ ਗਡ਼੍ਹਸ਼ੰਕਰ, ਰਵਿੰਦਰ ਸਿੰਘ ਠੰਡਲ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ, ਠੇਕੇਦਾਰ ਰਜਿੰਦਰ ਸਿੰਘ ਬਸਪਾ ਆਗੂ, ਨਿਰਮਲ ਸਿੰਘ ਭੀਲੋਵਾਲ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ, ਮੋਹਣ ਸਿੰਘ ਸਾਬਕਾ ਸਰਪੰਚ ਚੱਬੇਵਾਲ, ਬਾਬਾ ਨਾਗਰ ਸਿੰਘ, ਹਰਵਿੰਦਰ ਸਿੰਘ ਨਗਦੀਪੁਰ, ਕੁਲਵੰਤ ਸਿੰਘ ਖੇਡ਼ਾ, ਤਜਿੰਦਰ ਸਿੰਘ ਸੋਢੀ, ਗੁਰਵਿੰਦਰ ਸਿੰਘ ਜ਼ਿਲਾ ਪ੍ਰਧਾਨ ਆਦਿ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਧਾਰਮਕ ਸੰਸਥਾਵਾਂ ਦੇ ਆਗੂਆਂ ਅਤੇ ਸਮਾਜ-ਸੇਵੀ ਸ਼ਖਸੀਅਤਾਂ ਨੇ ਸੰਬੋਧਨ ਕੀਤਾ ਅਤੇ ਮਾਤਾ ਨਿਰਮਲ ਕੌਰ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕਾਂਗਰਸ ਆਗੂ ਸਤਪਾਲ ਚੱਬੇਵਾਲ, ਚਿਰੰਜੀ ਲਾਲ ਬਿਹਾਲਾ ਮੈਂਬਰ ਬਲਾਕ ਸੰਮਤੀ, ਜਗਜੀਤ ਸਿੰਘ ਗਿੱਲ ਪੱਟੀ, ਗਗਨਦੀਪ ਰੱਲ੍ਹ ਮੈਂਬਰ ਜ਼ਿਲਾ ਪ੍ਰੀਸ਼ਦ, ਗੁਰਪ੍ਰੀਤ ਚੌਧਰੀ ਚੱਬੇਵਾਲ, ਮੋਹਣ ਲਾਲ ਚਿੰਤੋਂ, ਰਾਜੇਸ਼ ਜਸਵਾਲ ਭਾਮ, ਸਰਦਾਰਾ ਸਿੰਘ ਪਨੂੰ, ਸਤਪਾਲ ਸਿੰਘ ਸਸੋਲੀ, ਗੁਰਦੀਪ ਸਿੰਘ ਜੱਲੋਵਾਲ, ਰਛਪਾਲ ਸਿੰਘ ਝੂਟੀ, ਬਾਬਾ ਸੁਮਿੱਤਰ ਸਿੰਘ, ਇੰਦਰਜੀਤ ਸਿੰਘ ਸਚਦੇਵਾ, ਸੁਰਜੀਤ ਸਿੰਘ ਸੁਲਤਾਨਪੁਰ, ਭੁਪਿੰਦਰ ਸਿੰਘ ਸੰਧੂ, ਕਾਮਰੇਡ ਸੰਤੋਖ ਸਿੰਘ ਭੀਲੋਵਾਲ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਮੌਕੇ ਮਾ. ਸੁਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰਪਾਲ ਸਿੰਘ ਸੰਧੂ, ਰਛਪਾਲ ਸਿੰਘ ਸੰਧੂ ਜ਼ਿਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਉਂਕਾਰ ਸਿੰਘ ਸੰਧੂ, ਹਰਮਿੰਦਰ ਸਿੰਘ ਸੰਧੂ ਹਲਕਾ ਪ੍ਰਧਾਨ ‘ਆਪ’ ਅਤੇ ਗਗਨਦੀਪ ਸਿੰਘ ਸੰਧੁੂ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

ਫੋਟੋ - http://v.duta.us/6qJ7RQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/pXlh2AAA

📲 Get Hoshiarpur News on Whatsapp 💬