[hoshiarpur] - ਲਡ਼ਕੇ ਤੇ ਲਡ਼ਕੀਆਂ ਦੀਆਂ ਜ਼ਿਲਾ ਪੱਧਰੀ ਰੱਸਾਕਸ਼ੀ ਟੀਮਾਂ ਦੇ ਟਰਾਇਲ

  |   Hoshiarpurnews

ਹੁਸ਼ਿਆਰਪੁਰ (ਭਟੋਆ)-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੋਹਣ ਸਿੰਘ ਲੇਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਹਾਇਕ ਜ਼ਿਲਾ ਸਿੱਖਿਆ ਅਫਸਰ ਖੇਡਾਂ ਦਲਜੀਤ ਸਿੰਘ ਤੇ ਪ੍ਰਿੰਸੀਪਲ ਧਰਮਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ ਵਿਖੇ ਲਡ਼ਕੇ ਤੇ ਲਡ਼ਕਿਆਂ ਦੀਆਂ ਜ਼ਿਲਾ ਪੱਧਰੀ ਰੱਸਾਕਸ਼ੀ ਟੀਮਾਂ ਅੰਡਰ 17, 19 ਦੇ ਟਰਾਇਲ ਕਰਵਾਏ ਗਏ। ਟਰਾਇਲਾਂ ਵਿਚ ਉਚੇਚੇ ਤੌਰ ’ਤੇ ਸਹਾਇਕ ਜ਼ਿਲਾ ਸਿੱਖਿਆ ਅਫਸਰ ਖੇਡਾਂ ਦਲਜੀਤ ਸਿੰਘ ਹੁਸ਼ਿਆਰਪੁਰ ਤੇ ਪ੍ਰਿੰਸੀਪਲ ਜਤਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਨੇ ਸ਼ਿਰਕਤ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ ਦੇ ਪ੍ਰਿੰਸੀਪਲ ਧਰਮਿੰਦਰ ਸਿੰਘ ਨੇ ਲੈਕਚਰਾਰ ਡਾ. ਹਰਦੀਪ ਸਿੰਘ ਮਨਹਾਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਇਹ ਸਕੂਲ ਵਧੀਆ ਨਤੀਜੇ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਇਲਾਂ ’ਚ ਚੁਣੀਆਂ ਟੀਮਾਂ ਪੰਜਾਬ ਸਕੂਲ ਖੇਡਾਂ ਵਿਚ ਭਾਗ ਲੈਣਗੀਆਂ, ਜੋ 3 ਦਸੰਬਰ ਤੋਂ ਫਤਿਹਗਡ਼੍ਹ ਸਾਹਿਬ ਵਿਖੇ ਹੋਣਗੀਆਂ। ਇਸ ਮੌਕੇ ਡਾ. ਕੁਲਦੀਪ ਸਿੰਘ ਮਨਹਾਸ, ਸੁਮਿਤ ਚੌਹਾਨ, ਹਰਦੀਪ ਸਿੰਘ, ਵਿਕਾਸ ਮਹਾਜਨ, ਹਰਤੇਜ ਕੌਰ, ਮਧੂ ਬਾਲਾ, ਰਜਿੰਦਰ ਕੌਰ, ਜਸਵੰਤ ਸਿੰਘ, ਨਰੇਸ਼ ਚੰਦਰ, ਹਰਭਜਨ ਸਿੰਘ, ਨਰੇਸ਼ ਕੁਮਾਰ, ਪ੍ਰਭਜੋਤ ਸਿੰਘ, ਸਰਬਜੀਤ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ, ਸ਼ਮਸ਼ੇਰ ਮੋਹੀ, ਦਵਿੰਦਰ ਧਾਮੀ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਨਲਿਨੀ ਚੰਦੇਲ, ਮੀਨਾ ਵਾਸੂਦੇਵਾ, ਦਲਜੀਤ ਸਿੰਘ, ਅਸ਼ਵਨੀ ਕੁਮਾਰ, ਪੰਕਜ ਸ਼ਰਮਾ, ਸਕੂਲੀ ਵਿਦਿਆਰਥੀ ਆਦਿ ਹਾਜ਼ਰ ਸਨ।

ਫੋਟੋ - http://v.duta.us/UrVMewAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tdQcsgAA

📲 Get Hoshiarpur News on Whatsapp 💬