[hoshiarpur] - ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ

  |   Hoshiarpurnews

ਹੁਸ਼ਿਆਰਪੁਰ (ਬਹਾਦਰ ਖਾਨ)-ਇਥੋਂ ਨਜ਼ਦੀਕ ਪਿੰਡ ਦਾਤਾ ਚੇਲਾ ਵਿਖੇ ਛਿੰਜੀ ਮਹਾਸਭਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਬ੍ਰਿਜ ਲਾਲ ਸਾਬਕਾ ਸਰਪੰਚ ਅਤੇ ਮੀਤ ਪ੍ਰਧਾਨ ਸੂਬੇਦਾਰ ਦਰਸ਼ਨ ਸਿੰਘ ਦਿਹਾਣਾ ਦੀ ਅਗਵਾਈ ਵਿਚ ਸਮੂਹ ਛਿੰਜੀ ਪਰਿਵਾਰਾਂ ਦੇ ਸਹਿਯੋਗ ਨਾਲ ਅਾਪਣੇ ਪੂਰਵਜਾਂ ਨੂੰ ਸਮਰਪਿਤ 27ਵਾਂ ਸਾਲਾਨਾ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਦੀਵਾਨ ਮੌਕੇ ਕੀਰਤਨੀ ਜਥਿਅਾਂ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਬਾਣੀ ਨਾਲ ਜੋਡ਼ਿਆ। ਪੰਜਾਬ ਪ੍ਰਸਿੱਧ ਗਾਇਕ ਪੰਮਾ ਡੁੰਮੇਵਾਲੀਆ ਨੇ ਅੱਧੀ ਦਰਜਨ ਦੇ ਕਰੀਬ ਧਾਰਮਕ ਗੀਤ ਪੇਸ਼ ਕਰਕੇ ਹਾਜ਼ਰ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਡਾਕਟਰੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਮਹਾਨ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ ਗਿੱਲ, ਬਿਹਾਰੀ ਲਾਲ ਛਿੰਜੀ, ਖੁਸ਼ੀ ਰਾਮ, ਹਰਮੇਸ਼ ਲਾਲ, ਗੁਰਨਾਮ ਸਿੰਘ ਬੈਂਸ, ਮੇਹਰ ਚੰਦ, ਗੁਰਮੁਖ ਸਿੰਘ, ਜੋਗਾ ਸਿੰਘ, ਮੁਲਖ ਰਾਜ ਲਡ਼ੋਆ, ਮਾ. ਸਰਦਾਰ ਰਾਮ ਦਿਹਾਣਾ ਸਾਬਕਾ ਸਿੱਖਿਆ ਅਧਿਕਾਰੀ, ਬਲਵੀਰ ਸਿੰਘ ਦਿਹਾਣਾ, ਹਰੀ ਪਾਲ ਫਗਵਾਡ਼ਾ, ਕੁਲਵਿੰਦਰ ਸਿੰਘ, ਰੇਸ਼ਮ ਸਿੰਘ ਗਿੱਲ, ਗੁਰਮੀਤ ਰਾਮ, ਨੰਬਰਦਾਰ ਜੋਗਾ ਸਿੰਘ, ਜਰਨੈਲ ਸਿੰਘ, ਬਖ਼ਸ਼ੀ ਰਾਮ, ਸਰਪੰਚ ਸੰਤੋਖ ਸਿੰਘ, ਐੱਸ. ਐੱਚ. ਓ. ਬੱਲਾ ਸਿੰਘ, ਸੁੱਚਾ ਰਾਮ ਇਟਲੀ, ਬਿਕਰਮਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਫੋਟੋ - http://v.duta.us/IKW3lgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vGJQmQAA

📲 Get Hoshiarpur News on Whatsapp 💬