[hoshiarpur] - 100 ਮੀਟਰ ਦੌਡ਼ ’ਚ ਸੁਖਨੀਤ ਜੇਤੂ

  |   Hoshiarpurnews

ਹੁਸ਼ਿਆਰਪੁਰ (ਪੰਡਿਤ)-ਡਿਪਸ ਸਕੂਲ ਟਾਂਡਾ ਵਿਚ ਦੋ ਰੋਜ਼ਾ ਸਪੋਰਟਸ ਮੀਟ ਸ਼ੁਰੂ ਹੋ ਗਈ। ਸੰਸਥਾ ਦੇ ਚੇਅਰਮੈਨ ਗੁਰਬਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਈ ਜਾ ਰਹੀ ਸਪੋਰਟਸ ਮੀਟ ਦਾ ਉਦਘਾਟਨ ਪ੍ਰਿੰਸੀਪਲ ਦਿਵਿਆ ਚਾਵਲਾ ਨੇ ਕੀਤਾ। ਇਸ ਦੌਰਾਨ ਖੇਡ ਇੰਚਾਰਜ ਉਂਕਾਰ ਸਿੰਘ ਤੇ ਅਰਚਨਾ ਸੈਣੀ ਦੀ ਦੇਖ-ਰੇਖ ਵਿਚ ਹੋਏ ਮੁਕਾਬਲਿਆਂ ’ਚ 100 ਮੀਟਰ ਦੌਡ਼ ਅੰਡਰ 14 ਵਰਗ ਵਿਚ ਸੁਖਨੀਤ ਸਿੰਘ ਪਹਿਲੇ ਸਥਾਨ ’ਤੇ ਰਿਹਾ ਜਦਕਿ ਪ੍ਰੇਮ ਦੂਸਰੇ ਤੇ ਅੰਸ਼ ਪ੍ਰਕਾਸ਼ ਤੀਸਰੇ ਸਥਾਨ ’ਤੇ ਰਿਹਾ। ਅੰਡਰ 17 ਵਰਗ ਵਿਚ ਦਿਵੇਅਮ ਪਹਿਲੇ, ਸੁਖਮਨ ਦੂਸਰੇ ਅਤੇ ਏਕਮ ਤੀਸਰੇ ’ਤੇ ਰਿਹਾ। ਪ੍ਰਬੰਧਕਾਂ ਨੇ ਦੱਸਿਆ ਕਿ ਸਪੋਰਟਸ ਮੀਟ ਵਿਚ ਜੂਨੀਅਰ ਤੇ ਸੀਨੀਅਰ ਵਰਗ ਦੇ ਖਿਡਾਰੀ ਵੱਖ-ਵੱਖ ਦੌਡ਼ ਅਤੇ ਹੋਰ ਮੁਕਾਬਲਿਆਂ ਵਿਚ ਭਾਗ ਲੈਣਗੇ। ਇਸ ਮੌਕੇ ਰਿੰਕੂ, ਰੋਹਿਤ, ਮਨਦੀਪ ਸਿੰਘ, ਵਿਸ਼ਾਲ ਸ਼ਰਮਾ, ਸਵਤੰਤਰ, ਅੰਜੂ ਸ਼ਰਮਾ ਆਦਿ ਮੌਜੂਦ ਸਨ।

ਫੋਟੋ - http://v.duta.us/Z4cOjQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/TBrE7QAA

📲 Get Hoshiarpur News on Whatsapp 💬