[jalandhar] - ਏ. ਐੱਸ. ਆਈ. ਤੋਂ ਲੁੱਟੀ ਰਿਵਾਲਵਰ ਤੇ ਕਾਰਤੂਸ ਬਰਾਮਦ

  |   Jalandharnews

ਜਲੰਧਰ, (ਸੁਧੀਰ, ਮ੍ਰਿਦੁਲ)- ਬੀਤੇ ਦਿਨੀਂ ਸਵਿਫਟ ਕਾਰ ’ਚ ਲੁਧਿਆਣਾ ਤੋਂ ਜਲੰਧਰ ਰੇਲਵੇ ਸਟੇਸ਼ਨ ਕਿਸੇ ਕੰਮ ਆਏ ਏ. ਐੱਸ. ਆਈ. ਕਸ਼ਮੀਰ ਸਿੰਘ ਨੂੰ ਕੁਝ ਨੌਸਰਬਾਜ਼ ਕਾਰ ਦਾ ਤੇਲ ਲੀਕ ਹੋਣ ਦਾ ਕਹਿ ਕੇ ਉਸ ਦੀ ਕਾਰ ’ਚੋਂ ਬੈਗ ਸਣੇ ਰਿਵਾਲਵਰ ਤੇ ਕਾਰਤੂਸ ਲੁੱਟ ਕੇ ਲੈ ਗਏ ਸਨ। ਉਕਤ ਬੈਗ ਪੁਲਸ ਨੂੰ ਗਸ਼ਤ ਦੌਰਾਨ ਸੂਚਨਾ ਦੇ ਆਧਾਰ ’ਤੇ ਵੀਵਾ ਕੋਲਾਜ਼ ਨੇੜਿਓਂ ਬਰਾਮਦ ਕਰ ਲਿਆ ਹੈ। ਬੈਗ ’ਚ ਸਰਵਿਸ ਰਿਵਾਲਵਰ ਅਤੇ 12 ਕਾਰਤੂਸ ਮੌਜੂਦ ਸਨ। ਪੁਲਸ ਨੌਸਰਬਾਜ਼ ਦੀ ਤਲਾਸ਼ ’ਚ ਛਾਪੇਮਾਰੀ ਕਰ ਰਹੀ ਹੈ। ਐੱਸ. ਐੱਚ. ਓ. ਵਿਜੇ ਕੁੰਵਰਪਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵੀਵਾ ਕੋਲਾਜ਼ ਮਾਲ ਨੇੜੇ ਇਕ ਲਾਵਾਰਿਸ ਬੈਗ ਪਿਆ ਹੈ। ਜਿਸ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ ਉਕਤ ਸਾਮਾਨ ਬਰਾਮਦ ਹੋ ਗਿਆ।

ਫੋਟੋ - http://v.duta.us/mgEpHQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wFqvtAAA

📲 Get Jalandhar News on Whatsapp 💬