[jalandhar] - ਕਰਤਾਰਪੁਰ ਕਾਰੀਡੋਰ ਸੰਬੰਧੀ ਸਮਾਗਮ ਕਾਂਗਰਸ ਦਾ, ਨਾ ਕਿ ਹਰਸਿਮਰਤ ਦਾ : ਬਾਜਵਾ

  |   Jalandharnews

ਜਲੰਧਰ, (ਵੈਬ ਡੈਸਕ) – ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 26 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਦੀ ਨੀਂਹ ਰੱਖਣ ਸੰਬੰਧੀ ਰੱਖੇ ਸਮਾਗਮ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੀਂਹ ਰੱਖਣ ਸੰਬੰਧੀ ਕਰਵਾਇਆ ਜਾਣ ਵਾਲਾ ਸਮਾਗਮ ਕਾਂਗਰਸ ਪਾਰਟੀ ਦਾ ਹੈ ਨਾ ਕਿ ਹਰਸਿਮਰਤ ਕੌਰ ਬਾਦਲ ਦਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਮਹਿਰ ਸਦਕਾ ਇਹ ਕਾਰੀਡੋਰ ਬਣਨ ਜਾ ਰਿਹਾ ਹੈ। ਜਿਸ ਦਾ ਉਦਘਾਟਨੀ ਸਮਾਗਮ ਕੇਂਦਰ ਵਲੋਂ ਕਾਹਲੀ ’ਚ ਰੱਖਿਆ ਗਿਆ ਹੈ। ਜਿਸ ਕਾਰਨ ਸਥਿਤੀ ਗੁੰਝਲਦਾਰ ਹੋ ਗਈ ਹੈ।

ਬਾਜਵਾ ਨੇ ਅੱਜ ਇਥੋਂ ਜਾਰੀ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਸ ਸਮਾਗਮ ਵਿਚ ਬੋਲਣ ਵਾਲੇ ਬੁਲਾਰਿਆਂ ਅਤੇ ਸਟੇਜ ਉੱਤੇ ਬੈਠਣ ਵਾਲੇ ਆਗੂਆਂ ਦੇ ਨਾਵਾਂ ਦਾ ਫੈਸਲਾ ਦਿੱਲੀ ਵਿਚ ਬੈਠ ਕੇ ਕੀਤਾ ਗਿਆ ਹੈ। ਉਹਨਾਂ ਦਸਿਆ ਕਿ ਸਥਾਨਕ ਧਾਰਮਿਕ ਆਗੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ ਵਿਚ ਧੰਨਵਾਦ ਕਰਨ ਦੀ ਦਿੱਤੀ ਗਈ ਜ਼ਿਮੇਂਵਾਰੀ ਉੱਤੇ ਸਖ਼ਤ ਇਤਰਾਜ਼ ਕੀਤਾ ਹੈ। ਸੰਤ ਸਮਾਜ ਅਤੇ ਪੰਜਾਬ ਕਾਂਗਰਸ ਦਾ ਮੰਨਣਾ ਹੈ ਕਿ ਇਹ ਜ਼ਿਮੇਂਵਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਇਲਾਕੇ ਦੇ ਪਾਰਲੀਮੈਂਟ ਮੈਂਬਰ ਸੁਨੀਲ ਜਾਖੜ ਨੂੰ ਦਿੱਤੀ ਜਾਣੀ ਚਾਹੀਦੀ ਸੀ। ਬਾਜਵਾ ਨੇ ਇਹ ਵੀ ਦਸਿਆ ਕਿ ਸੰਤ ਸਮਾਜ ਨੇ ਫੈਸਲਾ ਕੀਤਾ ਹੈ ਕਿ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸਟੇਜ ਸਾਂਝੀ ਕਰਨ ਨਹੀਂ ਕਰਨਗੇ ਅਤੇ ਜੇ ਉਹ ਇਸ ਸਮਾਗਮ ਵਿਚ ਆਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ।...

ਫੋਟੋ - http://v.duta.us/uWUm3QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_0-45gAA

📲 Get Jalandhar News on Whatsapp 💬