[jalandhar] - ਕਸ਼ਮੀਰੀ ਟਰੱਕ ਚਾਲਕ ਤੇ ਕਲੀਨਰ ਨੇ ਸਕੂਟਰ ਸਵਾਰ ਨੌਜਵਾਨਾਂ 'ਤੇ ਸੁੱਟਿਆ ਬੰਬਨੁਮਾ ਪਟਾਕਾ

  |   Jalandharnews

ਜਲੰਧਰ (ਮਹੇਸ਼)— ਚੁਗਿੱਟੀ ਫਲਾਈਓਵਰ 'ਤੇ ਰਾਤ 8 ਵਜੇ ਦੇ ਕਰੀਬ ਬਾਜਰੇ ਨਾਲ ਲੋਡਿਡ ਇਕ ਟਰੱਕ ਦੇ ਚਾਲਕ ਅਤੇ ਕਲੀਨਰ ਵੱਲੋਂ ਸਕੂਟਰ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਬੰਬਨੁਮਾ ਪਟਾਕਾ ਸੁੱਟਣ ਨਾਲ ਭਾਜੜ ਮਚ ਗਈ। ਹਾਲਾਂਕਿ ਇਸ ਦੌਰਾਨ ਸਕੂਟਰ ਸਵਾਰ ਨਿਤਿਨ ਕੁਮਾਰ ਵਾਸੀ ਸ਼ੰਕਰ ਗਾਰਡਨ ਅਤੇ ਉਸ ਦਾ ਸਾਥੀ ਦਿਨੇਸ਼ ਵਾਲ-ਵਾਲ ਬਚ ਗਏ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਟਰੱਕ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਪਠਾਨਕੋਟ ਚੌਕ ਨੇੜੇ ਫੜ ਲਿਆ ਅਤੇ ਥਾਣਾ ਨੰਬਰ-8 ਦੀ ਪੁਲਸ ਦੇ ਹਵਾਲੇ ਕਰ ਦਿੱਤਾ।

ਨਿਤਿਨ ਨੇ ਥਾਣਾ ਨੰ. 8 ਦੇ ਏ. ਐੱਸ. ਆਈ. ਬਲਕਰਨ ਸਿੰਘ ਨੂੰ ਕਸ਼ਮੀਰੀ ਟਰੱਕ ਚਾਲਕ ਮਜੀਦ ਅਹਿਮਦ ਅਤੇ ਕਲੀਨਰ ਇਸਪਾਕ ਹੁਸੈਨ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ। ਥਾਣਾ ਨੰਬਰ-8 ਦੀ ਪੁਲਸ ਉਨ੍ਹਾਂ ਦੋਹਾਂ ਕੋਲੋਂ ਪੁੱਛਗਿੱਛ ਕਰਦੀ ਰਹੀ ਅਤੇ ਬਾਅਦ 'ਚ ਥਾਣਾ ਰਾਮਾ ਮੰਡੀ ਪੁਲਸ ਦੇ ਹਵਾਲੇ ਕਰ ਦਿੱਤਾ ਕਿਉਂਕਿ ਜਿੱਥੇ ਪਟਾਕਾ ਸੁੱਟਿਆ ਗਿਆ ਸੀ, ਉਹ ਇਲਾਕਾ ਥਾਣਾ ਰਾਮਾ ਮੰਡੀ ਅਧੀਨ ਆਉਂਦਾ ਹੈ। ਰਾਮਾ ਮੰਡੀ ਥਾਣੇ ਦੀ ਪੁਲਸ ਨੇ ਦੋਸ਼ੀਆਂ 'ਤੇ ਆਈ. ਪੀ. ਐੱਸ. ਦੀ ਧਾਰਾ 336 (ਕਿਸੇ ਵਿਅਕਤੀ ਦੀ ਜਾਨ ਜੋਖਮ 'ਚ ਪਾਉਣੀ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਫੋਟੋ - http://v.duta.us/OZksvwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4VH27AAA

📲 Get Jalandhar News on Whatsapp 💬