[jalandhar] - ਪੰਜਾਬ ਦੇ ਇਸ ਧਾਰਮਿਕ ਸਥਾਨ 'ਤੇ ਸ਼ਰਾਬ ਚੜ੍ਹਾ ਕੇ ਮੰਗੀ ਜਾਂਦੀ ਹੈ ਮੰਨਤ

  |   Jalandharnews

ਜਲੰਧਰ/ਕਪੂਰਥਲਾ— ਭਾਰਤ 'ਚ ਵਿਦੇਸ਼ ਜਾਣ ਦੀ ਇੱਛਾ ਸਭ ਤੋਂ ਵਧ ਪੰਜਾਬ ਦੇ ਲੋਕਾਂ 'ਚ ਰਹਿੰਦੀ ਹੈ। ਵਿਦੇਸ਼ ਜਾਣ ਲਈ ਇਥੋਂ ਦੇ ਲੋਕ ਆਈਲੈੱਟਸ ਵਰਗੀਆਂ ਔਖੀਆਂ ਪ੍ਰੀਖਿਆਵਾਂ ਹੀ ਨਹੀਂ ਦਿੰਦੇ ਹਨ ਸਗੋਂ ਕਈ ਮੰਦਿਰ, ਮਸਜਿਦਾਂ ਸਮੇਤ ਕਈ ਧਾਰਮਿਕ ਸਥਾਨਾਂ 'ਚ ਮੰਨਤਾਂ ਵੀ ਮੰਗਦੇ ਹਨ। ਪੰਜਾਬ 'ਚ ਇਕ ਅਜਿਹਾ ਹੀ ਧਾਰਮਿਕ ਸਥਾਨ ਹੈ, ਜਿੱਥੇ ਲੋਕ ਵਿਦੇਸ਼ ਜਾਣ ਦੀ ਮੰਨਤ ਸ਼ਰਾਬ ਚੜ੍ਹਾ ਕੇ ਮੰਗਦੇ ਹਨ। ਇਸ ਪਵਿੱਤਰ ਸਥਾਨ 'ਤੇ ਚੜ੍ਹਾਈ ਗਈ ਸ਼ਰਾਬ ਨੂੰ ਇਕੱਠੇ ਕਰ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਪ੍ਰਸਾਦ ਦੇ ਰੂਪ 'ਚ ਲੋਕਾਂ ਨੂੰ ਵੰਡ ਦਿੱਤਾ ਜਾਂਦਾ ਹੈ।

ਪੰਜਾਬ ਦੇ ਕਪੂਰਥਲਾ 'ਚ ਸਥਿਤ ਹੈ ਇਹ ਧਾਰਮਿਕ ਸਥਾਨ

ਪੰਜਾਬ ਦੇ ਕਪੂਰਥਲਾ 'ਚ ਬਾਬਾ ਕਾਹਨ ਦਾਸ ਜੀ ਦੇ ਨਾਂ ਦਾ ਧਾਰਮਿਕ ਸਥਾਨ ਸਥਿਤ ਹੈ, ਜਿੱਥੇ ਲੋਕ ਮੰਨਤ ਪੂਰੀ ਕਰਨ ਲਈ ਸ਼ਰਾਬ ਚੜ੍ਹਾਉਂਦੇ ਹਨ। ਇਸ ਪਵਿੱਤਰ ਸਥਾਨ 'ਤੇ ਵਧੀਆ ਬਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਲੈ ਕੇ ਆਉਂਦੇ ਹਨ। ਸਾਰੀ ਸ਼ਰਾਬ ਨੂੰ ਇਕੱਠਿਆਂ ਕਰਕੇ ਕੇਤਲੀ 'ਚ ਪਾ ਕੇ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਰੂਪ 'ਚ ਵੰਡ ਦਿੱਤੀ ਜਾਂਦੀ ਹੈ। ਰੋਜ਼ਾਨਾ ਇਥੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਜਮਾ ਰਹਿੰਦੀ ਹੈ। ਇਨ੍ਹਾਂ 'ਚ ਵਿਦੇਸ਼ 'ਚ ਵਸੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਰਹਿੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਥੇ ਸ਼ਰਾਬ ਚੜ੍ਹਾਉਣ ਅਤੇ ਲੰਗਰ ਲਗਾਉਣ ਨਾਲ ਵੀਜ਼ਾ ਜਲਦੀ ਲੱਗਦਾ ਹੈ।...

ਫੋਟੋ - http://v.duta.us/JIcu2wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/AyiC_gAA

📲 Get Jalandhar News on Whatsapp 💬