[jalandhar] - ਪਿਸਤੌਲ ਦੀ ਨੌਕ 'ਤੇ ਦੁਕਾਨਦਾਰ ਤੋਂ 10 ਹਜ਼ਾਰ ਲੁੱਟੇ

  |   Jalandharnews

ਭੋਗਪੁਰ (ਸੂਰੀ)— ਸ਼ਨੀਵਾਰ ਰਾਤ ਨੇੜਲੇ ਪਿੰਡ ਬਿਨਪਾਲਕੇ 'ਚ ਮਿਗਲਾਨੀ ਮੈਡੀਕੋਜ਼ ਦੁਕਾਨ ਤੋਂ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੌਕ 'ਤੇ 10 ਹਜ਼ਾਰ ਰੁਪਏ ਲੁੱਟ ਲਏ ਗਏ। ਭੋਗਪੁਰ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੁਕਾਨ ਮਾਲਕ ਰਾਹੁਲ ਮਿਗਲਾਨੀ ਪੁੱਤਰ ਜਗਦੀਸ਼ ਕੁਮਾਰ ਵਾਸੀ ਪਿੰਡ ਚੱਕ ਝੰਡੂ ਨੇ ਦੱਸਿਆ ਹੈ ਕਿ ਸ਼ਨੀਵਾਰ ਦੇਰ ਸ਼ਾਮ ਉਹ ਕਿਸੇ ਕੰਮ ਲਈ ਗਿਆ ਸੀ ਅਤੇ ਉਸ ਦੇ ਪਿਤਾ ਜਗਦੀਸ਼ ਕੁਮਾਰ ਦੁਕਾਨ 'ਤੇ ਬੈਠੇ ਸਨ। ਰਾਤ 8.30 ਵਜੇ ਦੇ ਕਰੀਬ 2 ਨੌਜਵਾਨ ਆਏ, ਜਿਨ੍ਹਾਂ ਨੇ ਸਿਰ 'ਤੇ ਟੋਪੀਆਂ ਲਈਆਂ ਹੋਈਆਂ ਸਨ ਅਤੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਮੈਡੀਕਲ ਸਟੋਰ 'ਚ ਆਏ ਅਤੇ ਜ਼ੁਕਾਮ ਦੀ ਦਵਾਈ ਮੰਗੀ। ਜਿਵੇਂ ਹੀ ਜਗਦੀਸ਼ ਕੁਮਾਰ ਉਨ੍ਹਾਂ ਨੂੰ ਦਵਾਈ ਦੇਣ ਲੱਗਾ ਤਾਂ ਇਕ ਨੌਜਵਾਨ ਨੇ ਜਗਦੀਸ਼ ਉੱਤੇ ਪਿਸਤੌਲ ਤਾਣ ਲਈ ਅਤੇ ਨਕਦੀ ਦੀ ਮੰਗ ਕੀਤੀ। ਜਗਦੀਸ਼ ਨੇ ਦੱਸਿਆ ਕਿ ਨਕਦੀ ਵਾਲਾ ਥੈਲਾ ਬਾਹਰ ਖੜ੍ਹੇ ਸਕੂਟਰ 'ਤੇ ਪਿਆ ਹੈ। ਲੁਟੇਰੇ ਬਾਹਰ ਨਿਕਲੇ ਅਤੇ ਥੈਲਾ ਚੁੱਕ ਕੇ ਫਰਾਰ ਹੋ ਗਏ। ਜਗਦੀਸ਼ ਕੁਮਾਰ ਨੇ ਵਾਰਦਾਤ ਸਬੰਧੀ ਆਪਣੇ ਪੁੱਤਰ ਨੂੰ ਦੱਸਿਆ। ਜਦੋਂ ਉਨ੍ਹਾਂ ਸਵੇਰੇ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਰੀ ਵਾਰਦਾਤ ਕੈਮਰੇ 'ਚ ਕੈਦ ਸੀ।...

ਫੋਟੋ - http://v.duta.us/XCVmAwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5bfClwAA

📲 Get Jalandhar News on Whatsapp 💬