[jalandhar] - ਮੋਟਰਸਾਈਕਲ ਅੱਗੇ ਪਸ਼ੂ ਆਉਣ ਨਾਲ ਪੁਲਸ ਮੁਲਾਜ਼ਮ ਦੀ ਮੌਤ

  |   Jalandharnews

ਨਕੋਦਰ, (ਪਾਲੀ)- ਅੱਜ ਸਵੇਰੇ ਨਕੋਦਰ-ਜਲੰਧਰ ਸੜਕ ’ਤੇ ਇਕ ਪਸ਼ੂ ਦੇ ਅੱਗੇ ਆਉਣ ਨਾਲ ਮੋਟਰਸਾਈਕਲ ਸਵਾਰ ਹੋਮਗਾਰਡ ਪੁਲਸ ਮੁਲਾਜ਼ਮ ਦੀ ਮੌਕੇ ’ਤੇ ਮੌਤ ਹੋ ਗਈ। ਸੂਚਨਾ ਮਿਲਦੇ ਤੁਰੰਤ ਸਿਟੀ ਥਾਣੇ ’ਚ ਤਾਇਨਾਤ ਏ. ਐੱਸ. ਆਈ. ਇਕਬਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ । ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਨਛੱਤਰ ਸਿੰਘ (40) ਪੁੱਤਰ ਸੁਰਿੰਦਰ ਸਿੰਘ ਵਾਸੀ ਜਨਤਾ ਨਗਰ ਸ਼ਮਸ਼ਾਬਾਦ ਥਾਣਾ ਨੂਰਮਹਿਲ ਵਜੋਂ ਹੋਈ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਭਰਾ ਸਰੂਪ ਲਾਲ ਵਾਸੀ ਜਨਤਾ ਨਗਰ ਸ਼ਮਸ਼ਾਬਾਦ ਨੇ ਦੱਸਿਆ ਉਸਦਾ ਭਰਾ ਨਛੱਤਰ ਸਿੰਘ ਕਪੂਰਥਲਾ ਜੇਲ ਵਿਖੇ ਡਿਊਟੀ ਕਰਦਾ ਹੈ। ਅੱਜ ਸਵੇਰੇ ਆਪਣੀ ਡਿਊਟੀ ਖਤਮ ਕਰਕੇ ਆਪਣੇ ਮੋਟਰਸਾਈਕਲ ’ਤੇ ਘਰ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਸਦਾ ਭਰਾ ਸ਼ਾਮ ਨੂੰ ਕਰੀਬ 7.30 ਵਜੇ ਨਕੋਦਰ-ਜਲੰਧਰ ਰੋਡ ਲਿਲੀ ਰਿਜ਼ੋਰਟ ਦੇ ਸਾਹਮਣੇ ਪੁੱਜਾ ਤਾਂ ਅਚਾਨਕ ਖੇਤਾਂ ਵੱਲੋਂ ਆਇਆ ਇਕ ਪਸ਼ੂ ਉਸਦੇ ਮੋਟਰਸਾਈਕਲ ਨਾਲ ਟਕਰਾ ਗਿਆ। ਜਿਸ ਕਾਰਨ ਉਸ ਦੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ। ਏ. ਐੱਸ. ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਰੂਪ ਲਾਲ ਵਾਸੀ ਜਨਤਾ ਨਗਰ ਸ਼ਮਸ਼ਾਬਾਦ ਦੇ ਬਿਆਨਾਂ ’ਤੇ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਫੋਟੋ - http://v.duta.us/iLz0vAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PIdhygAA

📲 Get Jalandhar News on Whatsapp 💬