[ludhiana-khanna] - ‘ਕੈਟ’ ’ਚ ਵਿਦਿਅਾਰਥੀਅਾਂ ਦੀਅਾਂ ਸਵੈਟ ਸ਼ਰਟਾਂ ਬਦਲਵਾਈਅਾਂ, ਮੌਲੀ ਤੱਕ ਉਤਰਵਾਈ

  |   Ludhiana-Khannanews

ਲੁਧਿਆਣਾ, (ਵਿੱਕੀ)- ਐਤਵਾਰ ਨੂੰ ਸਵੇਰੇ ‘ਕੈਟ’ ਦੀ ਪ੍ਰੀਖਿਆ ਦੇਣ ਆਏ ਕਈ ਉਮੀਦਵਾਰਾਂ ਦੀ ਮਾਨਸਿਕ ਤਿਆਰੀ ਉਸ ਵੇਲੇ ਧਰੀ ਦੀ ਧਰੀ ਰਹਿ ਗਈ, ਜਦੋਂ ਪ੍ਰੀਖਿਆ ਕੇਂਦਰ ’ਚ ਐਂਟਰੀ ਤੋਂ ਪਹਿਲਾਂ ਉਨ੍ਹਾਂ ਨੂੰ ਸਵੈਟ ਸ਼ਰਟ ਤੇ ਗੁੱਟ ’ਤੇ ਬੰਨ੍ਹੀ ਮੌਲੀ ਉਤਾਰਨ ਲਈ ਕਹਿ ਦਿੱਤਾ ਗਿਆ। ਅਾਯੋਜਕਾਂ ਦੀ ਸਵੈਟ ਸ਼ਰਟ ਤੇ ਮੌਲੀ ਨੂੰ ਲੈ ਕੇ ਵਰਤੀ ਗਈ ਇਹ ਸਖ਼ਤੀ ਦੇਖ ਕੇ ਪ੍ਰੀਖਿਆਰਥੀ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮੌਲੀ ਤੇ ਸਵੈਟ ਸ਼ਰਟ ਬਾਰੇ ਐਡਮਿਟ ਕਾਰਡ ’ਤੇ ਕੋਈ ਵੀ ਦਿਸ਼ਾ-ਨਿਰਦੇਸ਼ ਨਹੀਂ ਸਨ।

ਦੇਸ਼ ਦੇ ਪ੍ਰਮੁੱਖ 20 ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐੱਮ.) ਅਤੇ 100 ਤੋਂ ਵੱਧ ਹੋਰ ਮੈਨੇਜਮੈਂਟ ਕਾਲਜਾਂ ’ਚ ਦਾਖਲੇ ਲਈ ਐਤਵਾਰ ਨੂੰ ਆਯੋਜਿਤ ਕੀਤੇ ਗਏ ਕਾਮਨ ਅਡਮਿਸ਼ਨ ਟੈਸਟ (ਕੈਟ) ਲਈ ਲੁਧਿਆਣਾ ਦੇ ਸ਼ੇਰਪੁਰ ਚੌਕ ’ਚ ਬਣੇ ਆਈ. ਓ. ਐੱਨ. ਡਿਜੀਟਲ ਜ਼ੋਨ ’ਚ ਪ੍ਰੀਖਿਆ ਕੇਂਦਰ ’ਚ ਸਖ਼ਤੀ ਇਸ ਕਦਰ ਹਾਵੀ ਰਹੀ ਕਿ ਕਈ ਵਿਦਿਆਰਥੀਅਾਂ ਦੇ ਗੁੱਟਾਂ ’ਤੇ ਬੰਨ੍ਹੀਆਂ ਮੌਲੀਅਾਂ ਅਤੇ ਕਡ਼ੇ ਤੱਕ ਵੀ ਲੁਹਾ ਲਏ ਗਏ। ਇਹ ਹੀ ਨਹੀਂ ਸਵੇਰ ਦੇ ਸਮੇਂ ’ਚ ਸਰਦੀ ਤੋਂ ਬਚਣ ਲਈ ਸਵੈਟ ਸ਼ਰਟ ਪਾ ਕੇ ਟੈਸਟ ਦੇਣ ਪੁੱਜੇ ਕੁੱਝ ਪ੍ਰੀਖਿਆਰਥੀਅਾਂ (ਲਡ਼ਕਿਅਾਂ) ਨੇ ਦੱਸਿਆ ਕਿ ਉਨ੍ਹਾਂ ਨੂੰ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀਖਿਆ ਕੇਂਦਰ ’ਚ ਹਾਲ ਦੇ ਬਾਹਰ ਤੋਂ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਬਾਹਰ ਮੁੱਖ ਗੇਟ ’ਤੇ ਮੌਜੂਦ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਨੂੰ ਬੇਨਤੀ ਕਰ ਕੇ ਆਪਣੀ ਸਵੈਟ ਸ਼ਰਟ ਉਨ੍ਹਾਂ ਨੂੰ ਦੇ ਕੇ ਉਨ੍ਹਾਂ ਦੀਆਂ ਕਮੀਜ਼ਾਂ ਮੰਗ ਕੇ ਪਾਈਆਂ। ਸਵੇਰ ਦੇ ਪਡ਼ਾਅ ਦੀ ਪ੍ਰੀਖਿਆ ਦੇ ਕੇ ਬਾਹਰ ਆਏ ਕੈਂਡੀਡੇਟਸ ਨੇ ਇਸ ਤਰ੍ਹਾਂ ਦੀ ਸਖ਼ਤੀ ’ਤੇ ਸਵਾਲ ਵੀ ਖਡ਼੍ਹੇ ਕੀਤੇ ਅਤੇ ਕਿਹਾ ਕਿ ਜੇਕਰ ਇੰਨੀ ਸਖ਼ਤੀ ਕਰਨੀ ਸੀ ਤਾਂ ਅੈਡਮਿਟ ਕਾਰਡ ’ਤੇ ਸਭ ਕੁੱਝ ਲਿਖਿਆ ਹੋਣਾ ਚਾਹੀਦਾ ਸੀ। ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਨਾਲ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਦੇਣਾ ਕਿੱਥੋਂ ਤੱਕ ਜਾਇਜ਼ ਹੈ?...

ਫੋਟੋ - http://v.duta.us/Q0qsFAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3M18tgAA

📲 Get Ludhiana-Khanna News on Whatsapp 💬