[moga] - ਵਿਧਵਾਂ ਅੌਰਤਾਂ ਨੂੰ ਵੰਡੀ ਸਹਾਇਤਾ ਰਾਸ਼ੀ

  |   Moganews

ਮੋਗਾ (ਚਟਾਨੀ)-ਉਘੇ ਸਮਾਜ ਸੇਵੀ ਅਤੇ ਐੱਨ. ਆਰ. ਆਈ. ਚਰਨਜੀਤ ਸਿੰਘ ਚੰਨਾ (ਕੈਨੇਡੀਅਨ) ਵੱਲੋਂ ਮਹੀਨਾਵਾਰ 17 ਲੋਡ਼ਵੰਦ ਵਿਧਵਾ ਅੌਰਤਾਂ ਨੂੰ ਵਿੱਤੀ ਸਹਾਇਤਾ ਤੌਰ ’ਤੇ ਭੇਜੀ ਗਈ ਰਾਸ਼ੀ ਵੰਡੀ ਜਾਂਦੀ ਹੈ। ਇਸ ਵਾਰ ਵੀ ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਮੁਗਲੂ ਪੱਤੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨਿਹੰਗ, ਸੈਕਟਰੀ ਰੇਸ਼ਮ ਸਿੰਘ, ਸੇਵਾਮੁਕਤ ਲੈਕਚਰਾਰ ਮਾਸਟਰ ਕੁਲਵੰਤ ਸਿੰਘ, ਹਰਬੰਸ ਸਿੰਘ ਅਤੇ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ ਭਿੰਦੀ, ਚੇਅਰਮੈਨ ਸੁਖਪ੍ਰੀਤ ਸਿੰਘ ਪੱਪੂ, ਸੈਕਟਰੀ ਮੁਨੀਸ਼ ਕੁਮਾਰ ਲਾਲਾ, ਪਰਦਮਨ ਸਿੰਘ ਭੱਟੀ ਦੀ ਮੌਜੂਦਗੀ ’ਚ 17 ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ੀ ਸ਼ਮਸ਼ੇਰ ਸਿੰਘ ਵੱਲੋਂ ਵੰਡੀ ਗਈ। ਇਸ ਰਾਸ਼ੀ ਨੂੰ ਵੰਡਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨਾ ਵੱਲੋਂ ਵਿਧਵਾਵਾਂ ਦੀ ਵਿੱਤੀ ਸਹਾਇਤਾ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ’ਚ ਜਦੋਂ ਹਰ ਇੰਨਸਾਨ ਆਪਣੇ ਲਈ ਹੀ ਜਿਉਂਦਾ ਹੈ ਅਜਿਹੇ ਸਮੇਂ ’ਚ ਵਿਧਵਾ ਲਈ ਅਜਿਹੇ ਕਾਰਜ ਕਰਨਾ ਇਹ ਸਭ ਪ੍ਰਮਾਤਮਾ ਦੀ ਕ੍ਰਿਪਾ ਮੇਹਰ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਦਸਾਂ ਨੂੰਹਾਂ ਦੀ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਲੋਡ਼ਵੰਦਾਂ ਦੀ ਮਦਦ ਕਰੀਏ। ਇਸ ਮੌਕੇ ਨਛੱਤਰ ਸਿੰਘ, ਜਗਰਾਜ ਸਿੰਘ, ਮੰਗਾ ਸਿੰਘ, ਬਲੌਰੀ ਸਿੰਘ, ਰੁਲਦੂ ਸਿੰਘ, ਜਰਨੈਲ ਸਿੰਘ ਭੋਲਾ, ਰਾਜ ਕੁਮਾਰ ਰਾਜਾ, ਡਾ. ਹਰਮਨ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/_Kq-SwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Nc8GHwAA

📲 Get Moga News on Whatsapp 💬