[moga] - ਹਥਿਆਰਬੰਦ ਨੌਜਵਾਨਾਂ ਨੇ ਗੇਟਮੈਨ ਨੂੰ ਜ਼ਖਮੀ ਕਰ ਕੇ ਖੋਹਿਆ ਮੋਬਾਇਲ

  |   Moganews

ਮੋਗਾ, (ਆਜ਼ਾਦ)- ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਫੋਕਲ ਪੁਆਇੰਟ ਕੋਲ ਰੇਲਵੇ ਫਾਟਕ ’ਤੇ ਤਾਇਨਾਤ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਉਸਦਾ ਮੋਬਾਇਲ ਫੋਨ ਖੋਹ ਕੇ ਲੈ ਗਏ, ਜਿਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਪੁਲਸ ਚੌਕੀ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਪੰਕਜ ਕੁਮਾਰ ਜੋ ਝਾਰਖੰਡ ਦਾ ਰਹਿਣ ਵਾਲਾ ਹੈ, ਮੋਗਾ ਰੇਲਵੇ ’ਚ ਕੰਮ ਕਰਦਾ ਹੈ।

ਬੀਤੀ ਦੇਰ ਰਾਤ ਜਦ ਉਹ ਫੋਕਲ ਪੁਆਇੰਟ ਦੇ ਫਾਟਕਾਂ ਕੋਲ ਡਿਊਟੀ ’ਚ ਤਾਇਨਾਤ ਸੀ ਅਤੇ ਆਪਣੇ ਕਮਰੇ ’ਚ ਬੈਠਾ ਸੀ ਤਾਂ ਅਚਾਨਕ ਉਥੇ ਮੋਟਰਸਾਈਕਲਾਂ ’ਤੇ 4 ਹਥਿਆਰਬੰਦ ਨੌਜਵਾਨ ਆਏ। ਉਨ੍ਹਾਂ ਆਉਂਦੇ ਹੀ ਉਸ ਨਾਲ ਕੁੱਟ-ਮਾਰ ਕੀਤੀ ਤੇ ਉਸਦਾ ਮੋਬਾਈਲ ਫੋਨ ਖੋਹ ਕੇ ਲੈ ਗਏ। ਜਿਸ ’ਤੇ ਉਸਨੇ ਸ਼ੋਰ ਵੀ ਮਚਾਇਆ, ਪਰ ਤੱਦ ਤਕ ਉਹ ਉੱਥੇ ਭੱਜ ਗਏ ਸਨ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧ ’ਚ ਰੇਲਵੇ ਪੁਲਸ ਚੌਕੀ ਮੋਗਾ ਵੱਲੋਂ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਫੋਟੋ - http://v.duta.us/rPtySwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fUlenAAA

📲 Get Moga News on Whatsapp 💬