[patiala] - ਵਿਦੇਸ਼ ਭੇਜਣ ਦੇ ਨਾਂ ’ਤੇ 5 ਲੱਖ 10 ਹਜ਼ਾਰ ਦੀ ਧੋਖਾਦੇਹੀ, 2 ਖਿਲਾਫ ਕੇਸ ਦਰਜ

  |   Patialanews

ਪਟਿਆਲਾ, (ਬਲਜਿੰਦਰ)- ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 5 ਲੱਖ 10 ਹਜ਼ਾਰ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਹਰਜੀਤ ਸਿੰਘ ਅਤੇ ਗੁਰਪਿੰਦਰ ਸਿੰਘ ਸੰਚਾਲਕ ਅਲਫਾ ਐਜੂਕੇਸ਼ਨ ਆਨ ਅਬਰੌਡ ਸਰਵਿਸ ਪ੍ਰਾਈਵੇਟ ਲਿਮਟਿਡ ਫਸਟ ਫਲੋਰ ਸਿਟੀ ਸੈਂਟਰ ਮਾਰਕੀਟ ਪਟਿਆਲਾ ਸ਼ਾਮਲ ਹਨ।

ਇਸ ਸਬੰਧੀ ਪ੍ਰੀਤਇੰਦਰ ਕੌਰ ਪੁੱਤਰੀ ਗੁਲਜੀਤ ਸਿੰਘ ਵਾਸੀ ਪਿੰਡ ਰਾਜੋਮਾਜਰਾ ਤਹਿ. ਧੂਰੀ ਜ਼ਿਲਾ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਕਤ ਵਿਅਕਤੀਆਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ 10 ਹਜ਼ਾਰ ਰੁਪਏ ਲੈ ਲਏ। ਬਾਅਦ ਵਿਚ ਉਨ੍ਹਾਂ ਵੱਲੋਂ ਦਿੱਤਾ ਗਿਆ ਆਫਰ ਲੈਟਰ ਵੀ ਜਾਅਲੀ ਪਾਇਆ ਗਿਆ। ਚੈੈੱਕ ਵੀ ਬਾਊਂਸ ਹੋ ਗਿਆ। ਪੁਲਸ ਨੇ ਉਕਤ ਦੋਵਾਂ ਖਿਲਾਫ 406, 420, 467, 468 ਅਤੇ 471 ਆਈ. ਪੀ. ਸੀ. ਅਤੇ ਪੰਜਾਬ ਪ੍ਰੀਵੈਨਸ਼ਨ ਆਫ ਹਿਊੁਮਨ ਸਮੱਗਲਿੰਗ ਐਕਟ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/vmlaqQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hfgJWAAA

📲 Get Patiala News on Whatsapp 💬