[ropar-nawanshahar] - ਚਾਰੇ ਪਾਸੇ ਫੈਲੀ ਗੰਦਗੀ ਸਬੰਧੀ ਨੂਰਪੁਰਬੇਦੀ ਦੇ ਲੋਕਾਂ ’ਚ ਭਾਰੀ ਰੋਸ

  |   Ropar-Nawanshaharnews

ਨੂਰਪੁਰਬੇਦੀ, (ਅਵਿਨਾਸ਼)- ਬੀਤੇ 2 ਸਾਲਾਂ ਤੋਂ ਇਕ ਲਾਵਾਰਿਸ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਨੂਰਪੁਰਬੇਦੀ ਦੀਆਂ ਗਲੀਆਂ-ਮੁਹੱਲਿਆਂ ਤੇ ਚਾਰੇ ਪਾਸੇ ਫੈਲ ਚੁੱਕੀ ਗੰਦਗੀ ਤੇ ਬੱਸ ਸਟੈਂਡ ਨੂਰਪੁਰਬੇਦੀ ਦੀ ਆਮਦਨ ਸਬੰਧੀ ਜਿਥੇ ਇਕ ਪਾਸੇ ਨੂਰਪੁਰਬੇਦੀ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਬੱਸ ਸਟੈਂਡ ਨੂਰਪੁਰਬੇਦੀ ਤੋਂ ਲੱਖਾਂ ਰੁਪਏ ਦੀ ਨਾਜਾਇਜ਼ ਵਸੂਲੀ ਸਬੰਧੀ ਤਿੱਖਾ ਸੰਘਰਸ਼ ਛੇਡ਼ਨ ਲਈ ਬੁੱਧੀਜੀਵੀਆਂ ’ਚ ਅਹਿਮ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ। ਅੱਜ ਇੱਥੋਂ ਦੇ ਵੱਖ-ਵੱਖ ਮੁਹੱਲਿਆਂ ਤੇ ਚੌਕਾਂ ’ਚ ਫੈਲੀ ਗੰਦਗੀ ਨੂੰ ਦਿਖਾਉਂਦਿਆਂ ਸਥਾਨਕ ਲੋਕਾਂ ’ਚ ਸ਼ਾਮਲ ਮਿੰਟੂ ਭਗਤ, ਸੁਨੀਤ ਦੱਤ, ਮਨੋਜ ਜੋਸ਼ੀ, ਸੰਜੇ ਸ਼ਰਮਾ, ਅਸ਼ਵਨੀ ਰਾਣਾ, ਕਮਲਦੇਵ, ਗੁਰਪ੍ਰੀਤ ਗੈਬੀ, ਪਵਨ ਕੁਮਾਰ, ਬਲਰਾਮ ਕੁਮਾਰ ਤੇ ਹੋਰਾਂ ਨੇ ਕਿਹਾ ਕਿ ਨੂਰਪੁਰਬੇਦੀ ਦੀਆਂ ਗਲੀਆਂ-ਨਾਲੀਆਂ ਦੀ ਸਫਾਈ ਹੋਏ ਨੂੰ ਲੱਗਭਗ 2 ਸਾਲ ਦਾ ਸਮਾਂ ਬੀਤ ਚੁੱਕਾ ਹੈ, ਜਿਸ ਕਾਰਨ ਇੱਥੋਂ ਦੇ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ। ਇਸ ਸਬੰਧੀ ਲੋਕਾਂ ਵਲੋਂ ਪਹਿਲਾਂ ਵੀ ਕਈ ਵਾਰ ਮੀਡੀਆ ਰਾਹੀਂ ਆਪਣੀ ਅਾਵਾਜ਼ ਉਠਾਉਣ ਦੇ ਬਾਵਜੂਦ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਤੋਂ ਅਣਜਾਣ ਹੋ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਲੋਕਾਂ ਨੇ ਕਿਹਾ ਕਿ ਇਕੱਲੇ ਬੱਸ ਸਟੈਂਡ ਨੂਰਪੁਰਬੇਦੀ ਦੀ ਆਮਦਨ ਹੀ ਲੱਗਭਗ 10 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਤੇ ਲੱਖਾਂ ਦੀ ਨਾਜਾਇਜ਼ ਵਸੂਲੀ ਅਲੱਗ ਤੋਂ ਹੋ ਰਹੀ ਹੈ। ਜੇਕਰ ਉਹੀ ਪੈਸਾ ਨੂਰਪੁਰਬੇਦੀ ਦੀ ਸਫਾਈ ’ਤੇ ਖਰਚ ਕੀਤਾ ਜਾਵੇ ਤਾਂ ਇੱਥੋਂ ਦੇ ਹਾਲਾਤ ਸਵਰਗ ਵਰਗੇ ਬਣ ਸਕਦੇ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਵੀ ਉਚੇਚਾ ਕਦਮ ਨਹੀਂ ਚੁੱਕਿਆ।...

ਫੋਟੋ - http://v.duta.us/I1TXTAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/a7bt0wAA

📲 Get Ropar-Nawanshahar News on Whatsapp 💬