[sangrur-barnala] - ਏ. ਟੀ. ਐੱਮ. ਕਾਰਡ ਬਦਲ ਕੇ ਕਢਵਾਏ 47 ਹਜ਼ਾਰ

  |   Sangrur-Barnalanews

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਏ. ਟੀ. ਐੱਮ. ਕਾਰਡ ਬਦਲ ਕੇ 47 ਹਜ਼ਾਰ ਰੁ. ਦੀ ਧੋਖਾਧਡ਼ੀ ਕਰਨ ’ਤੇ ਇਕ ਨਾਮਜ਼ਦ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ-1 ਬਰਨਾਲਾ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁੱਦਈ ਨਿਰਭੈ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 10 ਨਵੰਬਰ ਨੂੰ ਉਸ ਦਾ ਲਡ਼ਕਾ ਗਗਨਦੀਪ ਸਿੰਘ ਉਸ ਦਾ ਏ. ਟੀ. ਐੱਮ. ਕਾਰਡ ਲੈ ਕੇ ਵਿਜੈ ਬੈਂਕ ਦੇ ਏ. ਟੀ. ਐੱਮ. ਬਰਨਾਲਾ ’ਚੋਂ ਪੈਸੇ ਕਢਵਾਉਣ ਗਿਆ ਸੀ, ਜਿੱਥੇ ਦੋ-ਤਿੰਨ ਹੋਰ ਵਿਅਕਤੀ ਖਡ਼੍ਹੇ ਸਨ, ਜਿਨ੍ਹਾਂ ’ਚੋਂ ਇਕ ਵਿਅਕਤੀ ਨੇ ਗਗਨਦੀਪ ਨੂੰ ਗੱਲਾਂ ’ਚ ਉਲਝਾ ਕੇ ਸਾਥੀਆਂ ਦੀ ਮਦਦ ਨਾਲ ਏ. ਟੀ. ਐੱਮ. ਕਾਰਡ ਬਦਲ ਦਿੱਤਾ, ਜਿਸ ਉਪਰੰਤ ਖਾਤੇ ’ਚੋਂ 47000 ਰੁ. ਨਿਕਲ ਗਏ। ਜਦੋਂ ਮੁੱਦਈ ਵਲੋਂ ਬੈਂਕ ’ਚ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਕੁਝ ਪੈਸੇ ਨਕਦ ਕੱਢੇ ਗਏ ਹਨ ਅਤੇ ਕੁਝ ਪੈਸੇ ਖਾਤੇ ’ਚ ਟਰਾਂਸਫਰ ਹੋਏ ਹਨ। ਪੁਲਸ ਨੇ ਮੁੱਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਜਗਸੀਰ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/UTkkJQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/u9Gu7gAA

📲 Get Sangrur-barnala News on Whatsapp 💬