[sangrur-barnala] - ਸਰਵਿਸ ਰੋਡ ਨਾ ਬਣੀ ਹੋਣ ਕਾਰਨ ਵਾਪਰ ਰਹੇ ਨੇ ਹਾਦਸੇ

  |   Sangrur-Barnalanews

ਧਨੌਲਾ, (ਰਵਿੰਦਰ)- ਆਵਾਜਾਈ ਸਮੇਂ ਲੋਕਾਂ ਨੂੰ ਆ ਰਹੀਆਂ ਭੀਡ਼-ਭਡ਼ੱਕੇ ਕਾਰਨ ਦਿੱਕਤਾਂ ਅਤੇ ਨਿਤ ਵਾਪਰ ਰਹੇ ਹਾਦਸਿਆਂ ਕਾਰਨ ਜਾ ਰਹੀਅਾਂ ਮਨੁੱਖੀ ਜਾਨਾਂ ਦੀ ਰੱਖਿਆ ਲਈ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਆਦਾਤਰ ਮੁੱਖ ਮਾਰਗਾਂ ਨੂੰ ਚੌਡ਼ਾ ਕਰ ਕੇ ਆਉਣ ਵਾਲੇ ਵਾਹਨਾਂ ਲਈ ਵੱਖਰੀਆਂ ਸਡ਼ਕਾਂ ਬਣਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਤਾਂ ਜੋ ਨਿੱਤ ਵਧ ਰਹੇ ਟ੍ਰੈਫਿਕ ’ਚ ਕੋਈ ਵਿਘਨ ਨਾ ਪਵੇ ਨਾ ਹਾਦਸੇ ਵਾਪਰਨ ਪਰ ਬਡਬਰ ਪਿੰਡ ’ਚ ਭਾਵੇਂ ਟੋਲ -ਪਲਾਜ਼ਾ ਲਾ ਕੇ ਵਾਹਨ ਚਾਲਕਾਂ ਤੋਂ ਮਾਲੀਆ ਇਕੱਠਾ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਪਰ ਬਡਬਰ ਪਿੰਡ ਵਿਚ ਲੰਘਦੀ ਹਾਈਵੇ ਦੇ ਨਾਲ ਦੋਹਾਂ ਪਾਸੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੋਈ ਸਰਵਿਸ ਰੋਡ ਨਹੀਂ ਬਣਾਈ ਗਈ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਜੋ ਬਡਬਰ ਤੋਂ ਲੌਂਗੋਵਾਲ ਜਾਣ ਵਾਲੀ ਸਡ਼ਕ ਵਿਚ ਕੱਟ ਛੱਡਿਆ ਗਿਆ ਹੈ। ਉਹ ਵੀ ਬਿਲਕੁਲ ਦੋਹਾਂ ਸਾਈਡਾਂ ਤੋਂ ਆਹਮੋ-ਸਾਹਮਣੇ ਕਾਰਨ ਵੱਡੇ ਹਾਦਸੇ ਅਕਸਰ ਹੁੰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਹਾਈਵੇ ਦੇ ਪਿੰਡ ਵਾਲੇ ਪਾਸੇ +2 ਦਾ ਸਕੂਲ ਬਿਲਕੁਲ ਸਡ਼ਕ ’ਤੇ ਹੈ। ਬੱਸ ਸਟੈਂਡ ਵੀ ਨਾ ਹੋਣ ਕਾਰਨ ਬੱਸਾਂ ਸਡ਼ਕ ’ਤੇ ਹੀ ਖਡ਼੍ਹਦੀਆਂ ਹਨ। ਫਲਾਂ ਸਬਜ਼ੀਆਂ ਦੀਆਂ ਰੇਹਡ਼ੀਆਂ ਸਡ਼ਕ ਕਿਨਾਰੇ ਖਡ਼੍ਹਦੀਆਂ ਹੋਣ ਕਾਰਨ ਸਮੱਸਿਆ ਹੋਰ ਵਧ ਜਾਂਦੀ ਹੈ। ਛੁੱਟੀ ਸਮੇਂ ਬੱਚਿਆਂ ਨੂੰ ਵੀ ਮੁੱਖ ਮਾਰਗ ਉਪਰੋਂ ਹੀ ਲੰਘਣਾ ਪੈਂਦਾ ਹੈ, ਜਿਸ ਕਾਰਨ ਬੱਚਿਆਂ ਦੀ ਜਾਨ ਨੂੰ ਹਰ ਸਮੇਂ ਤੇਜ਼ ਰਫ਼ਤਾਰ ਵਾਹਨਾਂ ਤੋਂ ਖਤਰਾ ਬਣਿਆ ਰਹਿੰਦਾ ਹੈ। ਸਡ਼ਕ ਵਿਚ ਆਹਮੋ-ਸਾਹਮਣੇ ਛੱਡਿਆ ਕੱਟ ਵੀ ਅਕਸਰ ਹਾਦਸਿਆਂ ਦਾ ਕਾਰਨ ਬਣਦਾ ਹੈ। ਸਮਾਜ ਸੇਵੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਸਬੰਧੀ ਅਸੀਂ ਪ੍ਰਸ਼ਾਸਨ ਵੀ ਜਾਣੂ ਕਰਵਾ ਚੁੱਕੇ ਹਾਂ। ਐਕਸੀਅਨ ਲੋਕ ਨਿਰਮਾਣ ਐੱਨ. ਪੀ. ਸਿੰਘ ਨਾਲ ਇਸ ਅਣਗਹਿਲੀ ਸਬੰਧੀ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।...

ਫੋਟੋ - http://v.duta.us/MNOdkAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sVIanwAA

📲 Get Sangrur-barnala News on Whatsapp 💬