[tarntaran] - ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ 1 ਲੱਖ ਦੀ ਠੱਗੀ

  |   Tarntarannews

ਤਰਨਤਾਰਨ, (ਰਾਜੂ)- ਥਾਣਾ ਤਰਨਤਾਰਨ ਸਿਟੀ ਦੇ ਏ. ਐੱਸ. ਆਈ. ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ 1 ਲੱਖ ਰੁਪਏ ਠੱਗਣ ਤਹਿਤ ਸੁਖਦੇਵ ਸਿੰਘ ਪੁੱਤਰ ਪ੍ਰਗਟ ਸਿੰਘ, ਨਵਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ, ਸੁਖਮੀਤ ਕੌਰ ਪਤਨੀ ਰਾਏ ਬਰਿੰਦਰ ਸਿੰਘ ਵਾਸੀ ਬੋਪਾਰਾਏ, ਹਰਦੀਪ ਸਿੰਘ ਵਾਸੀ ਗੱਗੋਵਾਲੀ ਖਿਲਾਫ ਜਾਂਚ ਪਡ਼ਤਾਲ ਤੋਂ ਬਾਅਦ ਜੁਰਮ 420, 120-ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਦਈ ਕੰਵਲਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਬੋਕ ਸਾਈਡ ਸ੍ਰੀ ਹਰਗੋਬਿੰਦ ਪਬਲਿਕ ਸਕੂਲ ਕਾਜੀਕੋਟ ਰੋਡ ਤਰਨਤਾਰਨ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਮੇਰੇ ਪਤੀ ਜਸਵਿੰਦਰ ਸਿੰਘ ਨੂੰ ਮਲੇਸ਼ੀਆ ਭੇਜਣ ਦੇ ਨਾਮ ’ਤੇ 1 ਲੱਖ ਰੁਪਏ ਲਏ ਸਨ ਪਰ ਨਾ ਤਾਂ ਮੇਰੇ ਪਤੀ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।

ਫੋਟੋ - http://v.duta.us/-g7vhgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/avW5TAAA

📲 Get Tarntaran News on Whatsapp 💬