[chandigarh] - ਪ੍ਰਜਵਲ ਨੇ ਪਾਵਰ-ਲਿਫ਼ਟਿੰਗ ’ਚ ਜਿੱਤਿਆ ਕਾਂਸੀ ਦਾ ਤਮਗ਼ਾ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਸੀ. ਜੀ. ਸੀ. ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਸਮੈਸਟਰ ਪੰਜਵੇਂ ਦੇ ਵਿਦਿਆਰਥੀ ਪ੍ਰਜਵਲ ਮਹਾਜਨ ਨੇ ਪਾਵਰ-ਲਿਫ਼ਟਿੰਗ ਇੰਡੀਆ ਫ਼ੈੱਡਰੇਸ਼ਨ ਵੱਲੋਂ ਧਰਮਸ਼ਾਲਾ ਵਿਖੇ ਕਰਵਾਈ ਪਾਵਰ-ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਉੱਤਰ ਭਾਰਤ ਦੀ ਸੀਨੀਅਰ ਤੇ ਜੂਨੀਅਰ (ਲਡ਼ਕੇ ਅਤੇ ਲਡ਼ਕੀਆਂ) ਪਾਵਰ-ਲਿਫ਼ਟਿੰਗ ਮੁਕਾਬਲਿਆਂ ਵਿਚ ਕਾਂਸੇ ਦਾ ਤਮਗ਼ਾ ਜਿੱਤਿਆ। ਚੈਂਪੀਅਨਸ਼ਿਪ ਵਿਚ 500 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ। 105 ਕਿਲੋਗ੍ਰਾਮ ਕੈਟਾਗਰੀ ਵਿਚ ਪ੍ਰਜਵਲ ਨੇ ਜਿੱਤ ਪ੍ਰਾਪਤੀ ਲਈ (235 ਕਿਲੋਗ੍ਰਾਮ) ਸਕੂਆਟ, ਬੈਂਚ ਪ੍ਰੈੱਸ (135 ਕਿਲੋਗ੍ਰਾਮ) ਤੇ ਡੈੱਡ ਲਿਫ਼ਟ ਭਾਰ ਚੁੱਕ ਕੇ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੀ. ਜੀ. ਸੀ. ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਪ੍ਰਜਵਲ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਤੇ ਅਗਾਮੀ ਟੂਰਨਾਮੈਂਟਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਫੋਟੋ - http://v.duta.us/iEj_6gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/G_QwYAAA

📲 Get Chandigarh News on Whatsapp 💬