[chandigarh] - ਲੀਡ-ਅਧਿਆਪਕਾਂ ਦੀਅਾਂ ਬਦਲੀਆਂ ਦਾ ਵਿਰੋਧ, ਰੱਦ ਨਾ ਕੀਤੀਅਾਂ ਤਾਂ ਹੋਵੇਗਾ ਚੱਕਾ ਜਾਮ

  |   Chandigarhnews

ਚੰਡੀਗੜ੍ਹ (ਬਠਲਾ)-ਪਿੰਡ ਬਰੌਲੀ ਦੇ ਸਕੂਲ ਦੇ ਦੋ ਅਧਿਆਪਕਾਂ ਦੀਅਾਂ ਬਦਲੀਆਂ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਅੱਜ ਸਕੂਲ ਨੂੰ ਤਾਲੇ ਲਾ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਿਭਾਗ ਦੀ ਟੀਮ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਸਕੂਲ ਦੇ ਤਾਲੇ ਖੋਲ੍ਹਦੇ ਹੋਏ ਅਲਟੀਮੇਟਮ ਦਿੱਤਾ ਕਿ ਜੇਕਰ 10 ਦਿਨਾਂ ਦੇ ਅੰਦਰ ਅਧਿਆਪਕਾਂ ਦੀਅਾਂ ਬਦਲੀਆਂ ਨੂੰ ਰੱਦ ਨਾ ਕੀਤਾ ਤਾਂ ਉਹ ਰਾਸ਼ਟਰੀ ਮਾਰਗ ’ਤੇ ਚੱਕਾ ਜਾਮ ਕਰਨਗੇ। ਬਰੌਲੀ ਦੇ ਐੱਸ. ਐੱਸ. ਅਧਿਆਪਕ ਤਜਿੰਦਰ ਸਿੰਘ ਤੇ ਹਿੰਦੀ ਅਧਿਆਪਕਾ ਰਾਜਵਿੰਦਰ ਕੌਰ ਦੀ ਅਚਾਨਕ ਬਦਲੀ ਕਾਰਨ ਰੋਸ ਵਿਚ ਆਏ ਪਿੰਡ ਵਾਸੀਆਂ ਨੇ ਅੱਜ ਸਵੇਰ ਹੁੰਦਿਅਾਂ ਹੀ ਸਕੂਲ ਨੂੰ ਤਾਲੇ ਲਾ ਦਿੱਤੇ ਤੇ ਸਕੂਲ ਦੇ ਅੱਗੇ ਧਰਨਾ ਲਾ ਕੇ ਸਰਕਾਰ ਤੇ ਸਿੱਖਿਆ ਵਿਭਾਗ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਨਾਅਰੇਬਾਜ਼ੀ ਕੀਤੀ। ਰੋਸ ਵਿਚ ਆਏ ਪਿੰਡ ਵਾਸੀਆਂ ਨੇ ਸਕੂਲ ਦੇ ਕਿਸੇ ਵੀ ਅਧਿਆਪਕ ਨੂੰ ਅੰਦਰ ਨਹੀਂ ਜਾਣ ਦਿੱਤਾ। ਧਰਨੇ ਵਿਚ ਸਕੂਲ ਦੇ ਵਿਦਿਅਾਰਥੀ ਵੀ ਸ਼ਾਮਲ ਹੋਏ। ਇਸ ਦੌਰਾਨ ਪਿੰਡ ਦੇ ਰਤਨ ਸਿੰਘ, ਬਲਦੇਵ ਸਿੰਘ, ਧਰਮ ਸਿੰਘ, ਇੰਦੂ ਬਾਲਾ, ਹਰਜੀਤ ਸਿੰਘ, ਸਤਵੰਤ ਕੌਰ, ਮਨਜੀਤ ਕੌਰ, ਬਲਜੀਤ ਕੌਰ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚੋਂ ਦੋ ਅਧਿਆਪਕਾਂ ਦੀ ਬਦਲੀ ਕਰਨਾ ਗਲਤ ਹੈ, ਜਿਸ ਨਾਲ ਵਿਦਿਅਾਰਥੀਅਾਂ ਦੀ ਪੜ੍ਹਾਈ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਅਧਿਆਪਕਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਨੀਤੀ ਸਮਾਜ ਤੇ ਵਿਦਿਅਾਰਥੀਅਾਂ ਦੇ ਭਵਿੱਖ ਲਈ ਨੁਕਸਾਨਦਾਇਕ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਦੋਵੇਂ ਅਧਿਆਪਕ ਪਿੰਡ ਦੇ ਸਕੂਲ ਵਿਚ ਲੰਬੇ ਸਮੇਂ ਤੋਂ ਪੜ੍ਹਾਉਂਦੇ ਆ ਰਹੇ ਹਨ ਤੇ ਉਨ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਹੈ। ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਤਾਲੇ ਲਾਉਣ ’ਤੇ ਵਿਭਾਗ ਵੱਲੋਂ ਘੜੂੰਆਂ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਘ ਗਿੱਲ ਤੇ ਜ਼ਿਲਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਬਲਦੇਵ ਸਿੰਘ ਨੂੰ ਮੌਕੇ ’ਤੇ ਭੇਜਿਆ ਗਿਆ। ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਤੇ ਸਕੂਲ ਦੇ ਤਾਲੇ ਖੋਲ੍ਹਦੇ ਹੋਏ ਸਕੂਲ ਵਿਚ ਪੜ੍ਹਾਈ ਨੂੰ ਸ਼ੁਰੂ ਕਰਵਾਇਆ। ਇਸ ਮੌਕੇ ਗਿੱਲ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਅਧਿਆਪਕਾਂ ਨੂੰ ਜ਼ਰੂਰਤ ਵਾਲੇ ਸਕੂਲਾਂ ਵਿਚ ਆਰਜ਼ੀ ਤੌਰ ’ਤੇ ਬਦਲਿਅਾ ਗਿਆ ਹੈ। ਇਨ੍ਹਾਂ ਦੀ ਥਾਂ ’ਤੇ ਜਲਦ ਹੀ ਹੋਰ ਅਧਿਆਪਕ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ’ਚ ਵਿਦਿਅਾਰਥੀਅਾਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਵੇਗਾ।

ਫੋਟੋ - http://v.duta.us/6mVi0AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ytEzBAAA

📲 Get Chandigarh News on Whatsapp 💬