[chandigarh] - ਸ਼ੇਰ-ਏ-ਪੰਜਾਬ ਨੂੰ ਸਮਰਪਤ ਲਾਈਟ ਤੇ ਸਾਊਂਡ ਸ਼ੋਅ ਕਰਵਾਇਅਾ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫ਼ੇਜ਼-7 ਵੱਲੋਂ ਆਪਣੀ 25ਵੀਂ ਵਰ੍ਹੇਗੰਢ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਤ ਲਾਈਟ ਤੇ ਸਾਊਂਡ ਸ਼ੋਅ ਕਰਵਾਇਅਾ ਗਿਅਾ। ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਸਨ। ਇਸ ਦੇ ਨਾਲ ਹੀ ਡਾ. ਸਾਹਿਬ ਸਿੰਘ ਦੇ ਨਿਰਦੇਸ਼ਨ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਾਟਕ ਦਾ ਮੰਚਨ ਵੀ ਕੀਤਾ ਗਿਅਾ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੇ ਜਨਮ ਤੋਂ ਲੈ ਕੇ ਖ਼ਾਲਸਾ ਰਾਜ ਦੀ ਸਥਾਪਨਾ ਤੇ ਉਨ੍ਹਾਂ ਦੇ ਅਖੀਰਲੇ ਸਮੇਂ ਨੂੰ ਵਿਖਾਇਆ ਗਿਆ। ਸਕੂਲ ਚੇਅਰਮੈਨ ਸੀ. ਐੱਸ. ਬਰਾਡ਼ ਤੇ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਫੋਟੋ - http://v.duta.us/F2-lRAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JN9SKAAA

📲 Get Chandigarh News on Whatsapp 💬