[chandigarh] - ਸਮਰਾਲਾ ਬਾਈਪਾਸ ’ਤੇ ਪੁਲ ਬਣਾਉਣ ਸਬੰਧੀ ਸੰਸਦ ਮੈਂਬਰ ਖਾਲਸਾ ਨੂੰ ਮੰਗ-ਪੱਤਰ ਦਿੱਤਾ

  |   Chandigarhnews

ਚੰਡੀਗੜ੍ਹ (ਗਰਗ, ਬੰਗਡ਼)-ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਮਰਾਲਾ ’ਚ ਬਣਾਏ ਜਾ ਰਹੇ ਛੇ ਮਾਰਗੀ ਬਾਈਪਾਸ ਕਾਰਨ ਸਮਰਾਲਾ ਇਲਾਕੇ ਦੇ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਸਡ਼ਕਾਂ ਬੰਦ ਹੋਣ ਦੇ ਡਰ ਤੋਂ ਇਲਾਕੇ ਦੇ ਲੋਕਾਂ ਵੱਲੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਇਕ ਮੰਗ-ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਸਮਰਾਲਾ ਸ਼ਹਿਰ ਦੇ ਬਾਜ਼ਾਰ ਨੂੰ ਬਚਾਉਣ ਲਈ ਜੋ ਬਾਈਪਾਸ ਬਣਾਇਆ ਜਾ ਰਿਹਾ ਹੈ, ਉਸ ’ਤੇ ਸਮਰਾਲਾ ਦੇ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਸਡ਼ਕਾਂ ਨੇਡ਼ੇ ਇਕ ਵੱਡਾ ਪੁਲ ਬਣਾਇਆ ਜਾਵੇ ਤਾਂ ਕਿ ਸ਼ਹਿਰ ਨੂੰ ਵੱਖ-ਵੱਖ ਪਿੰਡਾਂ ਨਾਲ ਜੋਡ਼ਨ ਵਾਲੀਆਂ ਸਡ਼ਕਾਂ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ। ਮੰਗ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਮਰਾਲਾ ਬਾਈਪਾਸ ’ਤੇ ਪੁਲ ਨਾ ਬਣਨ ਕਾਰਨ ਪ੍ਰਧਾਨ ਮੰਤਰੀ ਗ੍ਰਾਮ ਸਡ਼ਕ ਯੋਜਨਾ ਤਹਿਤ ਬਣੀ ਸਮਰਾਲਾ ਤੋਂ ਬਹਿਲੋਲਪੁਰ, ਝਾਡ਼ ਸਾਹਿਬ, ਸਿਹਾਲਾ ਸਮੇਤ 20 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਕਗਾਰ ’ਤੇ ਹਨ, ਜਿਸ ਕਰ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਮਰਾਲਾ ਸ਼ਹਿਰ ਤੱਕ ਪਹੁੰਚ ਕਰਨ ਲਈ ਲੰਮਾ ਗੇੜਾ ਕੱਟ ਕੇ ਆਉਣਾ ਪਿਆ ਕਰੇਗਾ, ਜਿਸ ਨਾਲ ਜਿਥੇ ਸਮੇਂ ਦੀ ਬਰਬਾਦੀ ਹੋਵੇਗੀ, ਉਥੇ ਹੀ ਆਰਥਕ ਨੁਕਸਾਨ ਵੀ ਹੋਵੇਗਾ। ਇਨ੍ਹਾਂ ਪਿੰਡਾਂ ਦੇ ਕਿਸਾਨ ਆਪਣੀਆਂ ਫ਼ਸਲਾਂ ਤੇ ਸਬਜ਼ੀਆਂ ਆਦਿ ਸਮਰਾਲਾ ਦੀਆਂ ਮੰਡੀਆਂ ਵਿਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੱਸਣਯੋਗ ਹੈ ਕਿ ਇਸੇ ਸਡ਼ਕ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦਾ ਗੁਰੂ ਗੋਬਿੰਦ ਸਿੰਘ ਖਾਲਸਾ ਗਰਲਜ਼ ਕਾਲਜ ਵੀ ਹੈ, ਜਿਥੇ ਸੈਂਕਡ਼ੇ ਵਿਦਿਆਰਥਣਾਂ ਨੂੰ ਕਾਲਜ ਤੱਕ ਪੁੱਜਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਪੱਤਰ ਵਿਚ ਲਿਖਿਆ ਹੈ ਕਿ ਬਹਿਲੋਲਪੁਰ ਰੋਡ ਵਾਲੀ ਇਹ ਸਡ਼ਕ ਗੁਰਦੁਆਰਾ ਸ੍ਰੀ ਝਾਡ਼ ਸਾਹਿਬ, ਸ੍ਰੀ ਚਮਕੌਰ ਸਾਹਿਬ, ਸ੍ਰੀ ਭੱਠਾ ਸਾਹਿਬ (ਰੋਪਡ਼), ਸ੍ਰੀ ਅਨੰਦਪੁਰ ਸਾਹਿਬ, ਸ਼੍ਰੀ ਨੈਣਾਂ ਦੇਵੀ ਸਮੇਤ ਸ੍ਰੀ ਮਨੀਕਰਨ ਸਾਹਿਬ ਤੱਕ ਨੂੰ ਜੋਡ਼ਦੀ ਹੈ, ਜਿਥੋਂ ਸੰਗਤਾਂ ਹੋਲਾ ਮਹੱਲਾ, ਸਾਹਿਬਜ਼ਾਦਿਆਂ ਦੇ ਜੋਡ਼ ਮੇਲੇ ਤੇ ਨੈਣਾਂ ਦੇਵੀ ਲਈ ਲੰਘਦੀਅਾਂ ਹਨ। ਜੇਕਰ ਇਸ ਬਾਈਪਾਸ ’ਤੇ ਪੁਲ ਬਣਦਾ ਹੈ ਤਾਂ ਇਥੋਂ ਲੰਘਣ ਵਾਲੀਆਂ ਸੰਗਤਾਂ ਤੇ ਹੋਰ ਰਾਹਗੀਰਾਂ ਲਈ ਇਹ ਰਸਤਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗਾ। ਮੰਗ-ਪੱਤਰ ਦੇਣ ਵਾਲਿਆਂ ਵਿਚ ਅਵਤਾਰ ਸਿੰਘ ਗਹਿਲੇਵਾਲ ਸਾਬਕਾ ਸਰਪੰਚ, ਅਵਤਾਰ ਸਿੰਘ ਟੱਪਰੀਆਂ, ਮਾਲਵਿੰਦਰ ਸਿੰਘ ਮੁਸ਼ਕਾਬਾਦ, ਬਲਵਿੰਦਰ ਸਿੰਘ, ਜਗਰੂਪ ਸਿੰਘ ਗਹਿਲੇਵਾਲ, ਦਲਵੀਰ ਸਿੰਘ, ਨੰਬਰਦਾਰ ਗੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ, ਨਗਿੰਦਰ ਸਿੰਘ, ਸਤਨਾਮ ਸਿੰਘ, ਦਰਬਾਰਾ ਸਿੰਘ ਸਾਬਕਾ ਪੰਚ, ਰਣਜੀਤ ਸਿੰਘ, ਦਲਜੀਤ ਸਿੰਘ ਖੀਰਨੀਆਂ, ਦਰਸ਼ਨ ਸਿੰਘ ਗਹਿਲੇਵਾਲ ਆਦਿ ਦੇ ਨਾਂ ਸ਼ਾਮਲ ਹਨ। ਫ਼ੋਟੋ : ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਸਮਰਾਲਾ ਬਾਈਪਾਸ ’ਤੇ ਪੁਲ ਬਣਵਾਉਣ ਸਬੰਧੀ ਮੰਗ-ਪੱਤਰ ਦਿੰਦੇ ਹੋਏ ਆਗੂ। (ਗਰਗ)

ਫੋਟੋ - http://v.duta.us/14DInAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/I7KWMQAA

📲 Get Chandigarh News on Whatsapp 💬