[firozepur-fazilka] - ਸਫਾਈ ਸੇਵਕਾਂ ਤੇ ਵਾਰਡ ਸਰਵੈਂਟਾਂ ਨੇ ਕੰਮਕਾਜ ਠੱਪ ਕਰ ਕੇ ਕੀਤੀ ਹਡ਼ਤਾਲ

  |   Firozepur-Fazilkanews

ਫਿਰੋਜ਼ਪੁਰ, (ਕੁਮਾਰ, ਮਨਦੀਪ, ਪਰਮਜੀਤ)– ਦਿ ਕਲਾਸ ਫੋਰ ਗੌਰਮਿੰਟ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਵੱਲੋਂ ਪ੍ਰਧਾਨ ਰਾਮ ਪ੍ਰਸਾਦ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਰਾਮ ਦਾਸ ਜ਼ਿਲਾ ਪ੍ਰਧਾਨ ਕਲਾਸ ਫੋਰ, ਜਨਰਲ ਸੈਕਟਰੀ ਰਾਜ ਕੁਮਾਰ ਦੀ ਅਗਵਾਈ ਹੇਠ ਸਫਾਈ ਸੇਵਕਾਂ ਤੇ ਵਾਰਡ ਸਰਵੈਂਟਾਂ ਨੇ ਆਪਣੀਆਂ ਮੰਗਾਂ ਸਬੰਧੀ ਕੰਮਕਾਜ ਬੰਦ ਕਰ ਕੇ ਇਕ ਰੋਜ਼ਾ ਹਡ਼ਤਾਲ ਕੀਤੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੀਨੀਅਰ ਅਫਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਰਤ-ਪਾਕਿ ਦੀ ਵੰਡ ਉਪਰੰਤ ਸਥਾਪਤ ਜ਼ਿਲਾ ਪੱਧਰ ਦੇ ਹਸਪਤਾਲ ਵਿਚ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਅੱਜ ਵੀ ਇਥੇ 120 ਵਿਅਕਤੀਆਂ ਦੀ ਸਹੂਲਤ ਹੈ। ਸਫਾਈ ਸੇਵਕਾਂ ਦੀ ਮਨਜ਼ੂਰਸ਼ੁਦਾ ਇਥੇ 22 ਪੋਸਟਾਂ ਹਨ, ਜਿਨ੍ਹਾਂ ਵਿਚ 13 ਹੀ ਕਰਮਚਾਰੀ ਕੰਮ ਰਹੇ ਹਨ ਅਤੇ 9 ਪੋਸਟਾਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਇਥੇ ਵਾਰਡ ਸਰਵੈਂਟਾਂ ਦੀ ਮਨਜ਼ੂਰਸ਼ੁਦਾ ਪੋਸਟਾਂ 52 ਹਨ, ਜਿਨ੍ਹਾਂ ’ਚੋਂ 25 ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਸਿਵਲ ਹਸਪਤਾਲ ਦੀ ਸਫਾਈ ਤੇ ਵਾਰਡ ਸਰਵੈਂਟਾਂ ਦੀ ਪੋਸਟ ’ਤੇ ਤਾਇਨਾਤ ਕਰਮਚਾਰੀਆਂ ਤੋਂ ਡਬਲ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।...

ਫੋਟੋ - http://v.duta.us/1gJlWQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/V5aBfAAA

📲 Get Firozepur-Fazilka News on Whatsapp 💬