[gurdaspur] - ਕਿਸਾਨ ਦੇ ਖੇਤ ’ਚੋਂ ਬਾਸਮਤੀ ਚੋਰੀ

  |   Gurdaspurnews

ਬਟਾਲਾ, (ਸਾਹਿਲ)– ਅੱਜ ਅਲੀਵਾਲ ਰੋਡ ’ਤੇ ਸਥਿਤ ਪਿੰਡ ਸੂਨਈਆ ਵਿਖੇ ਅਣਪਛਾਤੇ ਚੋਰਾਂ ਵਲੋਂ ਇਕ ਕਿਸਾਨ ਦੀ ਬਾਸਮਤੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਮਨਜੀਤ ਸਿੰਘ ਪੁੱਤਰ ਕੁਲਤਾਰ ਸਿੰਘ ਨੇ ਦੱਸਿਆ ਕਿ ਮੇਰੀ 1 ਕਿੱਲੇ ਦੀ 1121 ਬਾਸਮਤੀ ਖੇਤਾਂ ’ਚ ਪਈ ਸੀ। ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਕਿਸਾਨ ਦੇ ਖੇਤਾਂ ’ਚ ਜਾ ਕੇ ਚੋਰੀ ਹੋਈ ਫਸਲ ਦਾ ਜਾਇਜ਼ਾ ਲੈ ਲਿਆ ਤੇ ਚੋਰਾਂ ਦੀ ਜੰਗੀ ਪੱਧਰ ’ਤੇ ਭਾਲ ਕੀਤੀ ਜਾ ਰਹੀ ਹੈ।

ਫੋਟੋ - http://v.duta.us/jB-aHQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6UVp1AAA

📲 Get Gurdaspur News on Whatsapp 💬